14 hours ago
Swift News
ਬ੍ਰਿਟਿਸ਼ ਕੋਲੰਬੀਆ ਦੀ ਐਨ.ਡੀ.ਪੀ. ਨੇ ਜੈਨੀਫਰ ਵ੍ਹਾਈਟਸਾਈਡ ਨੂੰ ਪਾਰਟੀ ਦੀ ਨਵੀਂ ਅੰਤਰਿਮ ਆਗੂ ਚੁਣਿਆ ਹੈ। ਪਾਰਟੀ ਦੇ ਵਿਧਾਇਕਾਂ ਨੇ ਵੀਰਵਾਰ ਨੂੰ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਉਨ੍ਹਾਂ ਦੇ ਨਾਮ ਦੀ ਸਿਫ਼ਾਰਸ਼ ਕੀਤੀ, ਜਿਸ ਨੂੰ ਬਾਅਦ ਵਿੱਚ ਪਾਰਟੀ ਦੀ ਸੂਬਾਈ ਕੌਂਸਲ ਨੇ ਵੀ ਮਨਜ਼ੂਰੀ ਦੇ ਦਿੱਤੀ। ਇਹ ਫੈਸਲਾ ਡੇਵਿਡ ਏਬੀ ਵੱਲੋਂ ਪਾਰਟੀ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਇਆ ਹੈ। ਏਬੀ ਵੱਲੋਂ ਸਮੇਂ ਤੋਂ ਪਹਿਲਾਂ ਸੂਬਾਈ ਚੋਣਾਂ ਕਰਵਾਉਣ ਦੇ ਫੈਸਲੇ ਤੋਂ ਬਾਅਦ ਐਨ.ਡੀ.ਪੀ. ਨੂੰ ਚੋਣਾਂ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ੁਰੂਆਤੀ ਨਤੀਜਿਆਂ ਮੁਤਾਬਕ ਪਾਰਟੀ ਦੀਆਂ ਵਿਧਾਨ ਸਭਾ ਸੀਟਾਂ 47 ਤੋਂ ਘਟ ਕੇ 28 ਰਹਿ ਗਈਆਂ। ਵ੍ਹਾਈਟਸਾਈਡ ਨਿਊ ਵੈਸਟਮਿੰਸਟਰ-ਕੋਕਿਟਲਮ ਹਲਕੇ ਤੋਂ ਚੁਣੀ ਗਈ ਵਿਧਾਇਕ ਹਨ। ਇਸ ਤੋਂ ਪਹਿਲਾਂ ਉਹ Hospital Employees' Union ਦੀ chief spokesperson ਅਤੇ ਲੀਡ ਨੈਗੋਸ਼ੀਏਟਰ ਰਹਿ ਚੁੱਕੀ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਪੀ. ਵਿਰੋਧੀ ਧਿਰ ਵਿੱਚ ਰਹਿੰਦਿਆਂ ਵੀ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੇ ਮੁੱਦੇ ਉਠਾਉਂਦੀ ਰਹੇਗੀ। ਇਸ ਦੌਰਾਨ ਮਾਈਕ ਫਾਰਨਵਰਥ ਨੂੰ ਹਾਊਸ ਲੀਡਰ ਅਤੇ ਨਿੱਕੀ ਸ਼ਰਮਾ ਨੂੰ ਕਾਕਸ ਚੇਅਰ ਨਿਯੁਕਤ ਕੀਤਾ ਗਿਆ ਹੈ। ਐਨ.ਡੀ.ਪੀ. ਹੁਣ ਵਿਧਾਨ ਸਭਾ ਵਿੱਚ ਲੋਰਨ ਡੋਰਕਸਨ ਦੀ ਅਗਵਾਈ ਵਾਲੀ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੀ ਅਧਿਕਾਰਤ ਵਿਰੋਧੀ ਧਿਰ ਹੋਵੇਗੀ, ਜਿਸ ਨੇ 63 ਸੀਟਾਂ ਜਿੱਤੀਆਂ ਹਨ।