4 hours ago
Swift News
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨਾਲ Trade War ਹੋਰ ਤੇਜ਼ ਕਰਦਿਆਂ ਕੁਝ ਕੈਨੇਡੀਅਨ ਵਸਤਾਂ ਦੀ imports ’ਤੇ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਮੰਗਲਵਾਰ ਰਾਤ 12 ਵੱਜ ਕੇ ਇੱਕ ਮਿੰਟ ਤੋਂ ਲਾਗੂ ਹੋਈਆਂ ਇਨ੍ਹਾਂ ਪਾਬੰਦੀਆਂ ਵਿੱਚ ਕੁਝ alcoholic drinks, dairy byproducts ਅਤੇ motorcycles ਸਮੇਤ ਹੋਰ ਵਸਤਾਂ ਸ਼ਾਮਲ ਹਨ। ਕੈਨੇਡਾ ਦੇ Trade Minister ਡੋਮਿਨਿਕ ਲਬਲਾਂ ਦੇ ਦਫ਼ਤਰ ਮੁਤਾਬਕ ਸਰਕਾਰ ਦੀ ਪਹਿਲੀ ਤਰਜੀਹ ਅਮਰੀਕਾ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਕੈਨੇਡੀਅਨ ਕਾਮਿਆਂ, ਕਿਸਾਨਾਂ, ਪਰਿਵਾਰਾਂ ਅਤੇ ਕਾਰੋਬਾਰਾਂ ਦੀ ਸੁਰੱਖਿਆ ਕਰਨਾ ਹੈ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਮਹੀਨੇ ਵਪਾਰਕ ਗੱਲਬਾਤ ਟੁੱਟ ਗਈ ਸੀ ਅਤੇ ਦੋਵਾਂ ਨੇ ਇੱਕ-ਦੂਜੇ ’ਤੇ ਆਖਰੀ ਸਮੇਂ ਨਵੀਆਂ ਸ਼ਰਤਾਂ ਜੋੜਨ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ ਅਮਰੀਕਾ ਨੇ ਕਈ ਕੈਨੇਡੀਅਨ ਵਸਤਾਂ ’ਤੇ 50 ਫੀਸਦੀ ਟੈਰਿਫ ਲਗਾਏ, ਜਿਸ ਦੇ ਜਵਾਬ ਵਿੱਚ ਕੈਨੇਡਾ ਨੇ ਵੀ ਟੈਰਿਫ ਲਾਗੂ ਕੀਤੇ। ਟਰੰਪ ਨੇ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਅਗਲੇ ਤਿੰਨ ਤੋਂ ਚਾਰ ਹਫ਼ਤਿਆਂ ਵਿੱਚ ਕੈਨੇਡਾ ਮੁੜ ਗੱਲਬਾਤ ਲਈ ਆਵੇਗਾ ਅਤੇ ਮੁਆਫ਼ੀ ਮੰਗੇਗਾ। ਮਾਹਿਰਾਂ ਮੁਤਾਬਕ ਇਨ੍ਹਾਂ ਪਾਬੰਦੀਆਂ ਨਾਲ ਪ੍ਰਭਾਵਿਤ ਉਦਯੋਗਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ, ਪਰ ਨੇੜਲੇ ਸਮੇਂ ਵਿੱਚ ਕੈਨੇਡਾ ਦੀ ਸਮੁੱਚੀ ਆਰਥਿਕ ਵਿਕਾਸ ਦਰ ’ਤੇ ਇਸ ਦਾ ਵੱਡਾ ਅਸਰ ਪੈਣ ਦੀ ਸੰਭਾਵਨਾ ਘੱਟ ਹੈ। ਇਸ ਤੋਂ ਇਲਾਵਾ ਕੈਨੇਡਾ ’ਤੇ 10 ਫੀਸਦੀ ਟੈਰਿਫ ਵੀ ਲਾਗੂ ਹਨ, ਜਿਨ੍ਹਾਂ ਨੂੰ ਅਮਰੀਕਾ ਨੇ ਸਪਲਾਈ ਚੇਨਾਂ ਵਿੱਚ ਜਬਰੀ ਮਜ਼ਦੂਰੀ ਨਾਲ ਜੋੜਿਆ ਹੈ। CUSMA ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੀਆਂ ਵਸਤਾਂ ਨੂੰ ਇਨ੍ਹਾਂ ਟੈਰਿਫਾਂ ਤੋਂ ਛੋਟ ਹੈ।