4 hours ago
Swift News
ਸਰੀ ਦੇ ਸਾਊਥ ਸਾਈਡ ਫਾਰਮ ਵਿੱਚ ਕੱਲ੍ਹ ਮੌਜੂਦਾ ਮੇਅਰ ਬਰੈਂਡਾ ਲੌਕ ਅਤੇ ਉਨ੍ਹਾਂ ਦੀ ਸਲੇਟ ਦੇ ਸਮਰਥਨ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਬਰੈਂਡਾ ਲੌਕ ਦੀ ਟੀਮ ਨੂੰ ਸਮਰਥਨ ਦੇਣ ਦੀ ਗੱਲ ਕਹੀ। ਇਕੱਠ ਦੌਰਾਨ ਲੋਕਾਂ ਵੱਲੋਂ ਚੋਣ ਵਿੱਚ ਉਨ੍ਹਾਂ ਦੀ ਸਲੇਟ ਦਾ ਸਮਰਥਨ ਕਰਨ ਅਤੇ ਜਿੱਤ ਦਿਵਾਉਣ ਲਈ ਅਹਿਦ ਚੋਣ ਵਿੱਚ ਜਿੱਤ ਦਿਵਾਉਣ ਲਈ ਅਹਿਦ ਲਿਆ ਗਿਆ। ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਕਾਰਨ ਇਹ ਇਕੱਠ ਖਾਸ ਚਰਚਾ ਵਿੱਚ ਰਿਹਾ।
ਇਕੱਠ ਦੌਰਾਨ ਮੇਅਰ ਬਰੈਂਡਾ ਲੌਕ ਨੇ ਸਰੀ ਵਿੱਚ ਹੋ ਰਹੇ ਵਿਕਾਸ ਕਾਰਜਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਵੱਲੋਂ Newton Community Centre, 72 Avenue ਵਿੱਚ ਸੁਧਾਰ ਅਤੇ ਸ਼ਹਿਰ ਦੇ Parks ਅਤੇ Sports Facilities ਨੂੰ ਬਿਹਤਰ ਬਣਾਉਣ ਵਾਲੇ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਗਿਆ। ਜਨਤਕ ਸੁਰੱਖਿਆ ਨੂੰ ਉਨ੍ਹਾਂ ਨੇ ਸ਼ਹਿਰ ਦੀਆਂ ਮੁੱਖ ਤਰਜੀਹਾਂ ਵਿੱਚੋਂ ਇੱਕ ਦੱਸਿਆ। ਲੌਕ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ ਸਰੀ ਨੂੰ Public Safety ਦੇ ਮਾਮਲੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਅੱਗੇ ਲਈ ਸ਼ਹਿਰ ਕੋਲ ਯੋਜਨਾ ਹੈ। ਉਨ੍ਹਾਂ ਮੁਤਾਬਕ Police, Fire ਅਤੇ Bylaw Enforcement ਸਮੇਤ Public Safety ਨਾਲ ਜੁੜੇ 560 ਹੋਰ ਮੁਲਾਜ਼ਮ ਭਰਤੀ ਕਰਨ ਦੀ ਯੋਜਨਾ ਹੈ। 17 ਅਕਤੂਬਰ ਨੂੰ ਹੋਣ ਵਾਲੀਆਂ Municipal Elections ਵਿੱਚ ਬਰੈਂਡਾ ਲੌਕ ਦੀ ਟੀਮ ਵੱਲੋਂ City Council ਲਈ Harry Bains, Michael Dunn, Gordon Hepner, Pardeep Kooner, Vera LeFranc, Rob Stutt, Rona Tepper ਅਤੇ Noemi Victorino ਚੋਣ ਮੈਦਾਨ ਵਿੱਚ ਹਨ।