1 ਨਵੇਂ St. Paul’s Hospital ਦੀ ਉਸਾਰੀ ਮੁਕੰਮਲ, ਪਰ ਛੱਤ ’ਤੇ Overdose Prevention Site ਲਈ ਨਵਾਂ ਕੰਮ 2 ਬਰਨਬੀ ਵਿੱਚ ਹਾਈਵੇਅ-1 ਹਾਦਸਾ, ਦੋ ਲੋਕਾਂ ਦੀ ਮੌਤ 3 ਬੈਲਵਿਲ ਸਿਨਾਗੌਗ ਗੋਲੀਬਾਰੀ: ਮ੍ਰਿਤਕ ਵਿਅਕਤੀ ’ਤੇ ਯਹੂਦੀ ਵਿਰੋਧੀ ਅਤੇ ਇਮੀਗ੍ਰੈਂਟ ਵਿਰੋਧੀ ਬਿਆਨਾਂ ਦੇ ਦੋਸ਼ 4 ਟਰੰਪ ਵੱਲੋਂ ਤਿੰਨ ਨਿਊਜ਼ ਆਊਟਲੈਟਸ ’ਤੇ ਲਾਈ ਪਾਬੰਦੀ ਅਦਾਲਤ ਨੇ ਅਸਥਾਈ ਤੌਰ ’ਤੇ ਰੋਕੀ 5 ਟਰੰਪ ਵੱਲੋਂ ਕੈਨੇਡਾ ’ਤੇ ਫੌਜੀ ਕਾਰਵਾਈ ਦੀ ਸੰਭਾਵਨਾ ਲਈ ਤਿਆਰੀ: ਕਾਰਨੀ 6 ਡੇਵਿਡ ਏਬੀ ਦੇ ਸੰਬੋਧਨ ਦੌਰਾਨ ਸੂਬਾਈ ਅਤੇ ਮਿਊਂਸਪਲ ਚੋਣਾਂ ਦਾ ਮੁੱਦਾ ਭਖਿਆ 7 ਬੀ.ਸੀ. ਕੰਜ਼ਰਵੇਟਿਵ ਪਾਰਟੀ ਵਿੱਚ ਅੰਦਰੂਨੀ ਜਾਂਚ ਦੇ ਦੋਸ਼ਾਂ ਤੋਂ ਬਾਅਦ ਕੈਰੀ-ਲਿਨ ਫਿੰਡਲੇ ’ਤੇ ਸਵਾਲ 8 ਮਾਰਕ ਕਾਰਨੀ ਵੱਲੋਂ ਲਿਬਰਲ ਕਾਕਸ ਨੂੰ ਸੰਬੋਧਨ, ਯੂਰਪ ਨਾਲ ਮਜ਼ਬੂਤ ਸਬੰਧਾਂ ’ਤੇ ਧਿਆਨ 9 ਵੈਨਕੂਵਰ ਪੁਲਿਸ ’ਤੇ ਨਸਲੀ ਵਿਤਕਰੇ ਦੇ ਦੋਸ਼, ਔਰਤ ਨੂੰ 26 ਹਜ਼ਾਰ ਡਾਲਰ ਤੋਂ ਵੱਧ ਮੁਆਵਜ਼ਾ 1 ਨਵੇਂ St. Paul’s Hospital ਦੀ ਉਸਾਰੀ ਮੁਕੰਮਲ, ਪਰ ਛੱਤ ’ਤੇ Overdose Prevention Site ਲਈ ਨਵਾਂ ਕੰਮ 2 ਬਰਨਬੀ ਵਿੱਚ ਹਾਈਵੇਅ-1 ਹਾਦਸਾ, ਦੋ ਲੋਕਾਂ ਦੀ ਮੌਤ 3 ਬੈਲਵਿਲ ਸਿਨਾਗੌਗ ਗੋਲੀਬਾਰੀ: ਮ੍ਰਿਤਕ ਵਿਅਕਤੀ ’ਤੇ ਯਹੂਦੀ ਵਿਰੋਧੀ ਅਤੇ ਇਮੀਗ੍ਰੈਂਟ ਵਿਰੋਧੀ ਬਿਆਨਾਂ ਦੇ ਦੋਸ਼ 4 ਟਰੰਪ ਵੱਲੋਂ ਤਿੰਨ ਨਿਊਜ਼ ਆਊਟਲੈਟਸ ’ਤੇ ਲਾਈ ਪਾਬੰਦੀ ਅਦਾਲਤ ਨੇ ਅਸਥਾਈ ਤੌਰ ’ਤੇ ਰੋਕੀ 5 ਟਰੰਪ ਵੱਲੋਂ ਕੈਨੇਡਾ ’ਤੇ ਫੌਜੀ ਕਾਰਵਾਈ ਦੀ ਸੰਭਾਵਨਾ ਲਈ ਤਿਆਰੀ: ਕਾਰਨੀ 6 ਡੇਵਿਡ ਏਬੀ ਦੇ ਸੰਬੋਧਨ ਦੌਰਾਨ ਸੂਬਾਈ ਅਤੇ ਮਿਊਂਸਪਲ ਚੋਣਾਂ ਦਾ ਮੁੱਦਾ ਭਖਿਆ 7 ਬੀ.ਸੀ. ਕੰਜ਼ਰਵੇਟਿਵ ਪਾਰਟੀ ਵਿੱਚ ਅੰਦਰੂਨੀ ਜਾਂਚ ਦੇ ਦੋਸ਼ਾਂ ਤੋਂ ਬਾਅਦ ਕੈਰੀ-ਲਿਨ ਫਿੰਡਲੇ ’ਤੇ ਸਵਾਲ 8 ਮਾਰਕ ਕਾਰਨੀ ਵੱਲੋਂ ਲਿਬਰਲ ਕਾਕਸ ਨੂੰ ਸੰਬੋਧਨ, ਯੂਰਪ ਨਾਲ ਮਜ਼ਬੂਤ ਸਬੰਧਾਂ ’ਤੇ ਧਿਆਨ 9 ਵੈਨਕੂਵਰ ਪੁਲਿਸ ’ਤੇ ਨਸਲੀ ਵਿਤਕਰੇ ਦੇ ਦੋਸ਼, ਔਰਤ ਨੂੰ 26 ਹਜ਼ਾਰ ਡਾਲਰ ਤੋਂ ਵੱਧ ਮੁਆਵਜ਼ਾ

ਟਰੰਪ ਵੱਲੋਂ ਤਿੰਨ ਨਿਊਜ਼ ਆਊਟਲੈਟਸ ’ਤੇ ਲਾਈ ਪਾਬੰਦੀ ਅਦਾਲਤ ਨੇ ਅਸਥਾਈ ਤੌਰ ’ਤੇ ਰੋਕੀ

Swift News

ਅਮਰੀਕਾ ਵਿੱਚ ਇੱਕ ਫੈਡਰਲ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ CNN, MS NOW ਅਤੇ Politico ਨੂੰ ਵ੍ਹਾਈਟ ਹਾਊਸ ਵਿੱਚ ਦਾਖ਼ਲੇ ਤੋਂ ਰੋਕਣ ਦੇ ਫ਼ੈਸਲੇ ’ਤੇ ਅਸਥਾਈ ਰੋਕ ਲਾ ਦਿੱਤੀ ਹੈ। U.S. District Judge Timothy Kelly ਨੇ ਵ੍ਹਾਈਟ ਹਾਊਸ ਨੂੰ ਤਿੰਨਾਂ ਨਿਊਜ਼ ਆਊਟਲੈਟਸ ਦੀ ਐਕਸੈੱਸ ਤੁਰੰਤ ਬਹਾਲ ਕਰਨ ਦੇ ਹੁਕਮ ਦਿੱਤੇ ਹਨ। ਇਹ ਅਸਥਾਈ restraining order 14 ਦਿਨਾਂ ਲਈ ਲਾਗੂ ਰਹੇਗਾ। ਜੱਜ ਮੁਤਾਬਕ ਤਿੰਨਾਂ ਮੀਡੀਆ ਸੰਸਥਾਵਾਂ ਨੇ ਇਹ ਦਿਖਾਉਣ ਲਈ ਕਾਨੂੰਨੀ ਮਾਪਦੰਡ ਪੂਰੇ ਕੀਤੇ ਹਨ ਕਿ ਉਨ੍ਹਾਂ ਦੇ ਪ੍ਰੈੱਸ ਪਾਸ ਬਿਨਾਂ ਉਚਿਤ due process ਦੇ ਰੱਦ ਕੀਤੇ ਗਏ ਹੋ ਸਕਦੇ ਹਨ। ਟਰੰਪ ਨੇ ਪਿਛਲੇ ਸ਼ੁੱਕਰਵਾਰ ਇਨ੍ਹਾਂ ਆਊਟਲੈਟਸ ਨੂੰ “fake news” ਕਹਿੰਦਿਆਂ ਪਾਬੰਦੀ ਲਾਈ ਸੀ ਅਤੇ ਬਾਅਦ ਵਿੱਚ ਪ੍ਰਸ਼ਾਸਨ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੀਆਂ ਕੁਝ ਰਿਪੋਰਟਿੰਗ ਗਤੀਵਿਧੀਆਂ national security ਲਈ ਖ਼ਤਰਾ ਬਣੀਆਂ। ਹਾਲਾਂਕਿ ਜੱਜ ਨੇ ਕਿਹਾ ਕਿ ਰਿਕਾਰਡ ਵਿੱਚ ਅਜਿਹਾ ਕੁਝ ਨਹੀਂ ਮਿਲਦਾ ਜਿਸ ਤੋਂ ਇਹ ਸਾਬਤ ਹੋਵੇ ਕਿ ਪਾਬੰਦੀ ਦਾ ਮੁੱਖ ਕਾਰਨ national security ਸੀ। ਉਨ੍ਹਾਂ ਮੁਤਾਬਕ ਸ਼ੁਰੂ ਵਿੱਚ ਟਰੰਪ ਨੇ ਖ਼ੁਦ ਰਾਸ਼ਟਰੀ ਸੁਰੱਖਿਆ ਦੀ ਬਜਾਏ ਮੀਡੀਆ ਦੀ ਕਥਿਤ ਨਕਾਰਾਤਮਕ ਅਤੇ ਗਲਤ ਰਿਪੋਰਟਿੰਗ ਨੂੰ ਆਧਾਰ ਬਣਾਇਆ ਸੀ। ਮੀਡੀਆ ਸੰਸਥਾਵਾਂ ਨੇ ਇਸ ਪਾਬੰਦੀ ਨੂੰ First Amendment ਤਹਿਤ ਪ੍ਰੈੱਸ ਦੀ ਆਜ਼ਾਦੀ ਦੀ ਉਲੰਘਣਾ ਦੱਸਿਆ ਹੈ। ਹਾਲਾਂਕਿ ਅਦਾਲਤੀ ਹੁਕਮ ਤੋਂ ਕੁਝ ਘੰਟਿਆਂ ਬਾਅਦ CNN ਦੀ ਇੱਕ ਰਿਪੋਰਟਰ ਨੇ ਕਿਹਾ ਕਿ ਉਸ ਨੂੰ ਵ੍ਹਾਈਟ ਹਾਊਸ ਕੰਪਾਊਂਡ ਵਿੱਚ ਦਾਖ਼ਲਾ ਨਹੀਂ ਦਿੱਤਾ ਗਿਆ