1 ਨਵੇਂ St. Paul’s Hospital ਦੀ ਉਸਾਰੀ ਮੁਕੰਮਲ, ਪਰ ਛੱਤ ’ਤੇ Overdose Prevention Site ਲਈ ਨਵਾਂ ਕੰਮ 2 ਬਰਨਬੀ ਵਿੱਚ ਹਾਈਵੇਅ-1 ਹਾਦਸਾ, ਦੋ ਲੋਕਾਂ ਦੀ ਮੌਤ 3 ਬੈਲਵਿਲ ਸਿਨਾਗੌਗ ਗੋਲੀਬਾਰੀ: ਮ੍ਰਿਤਕ ਵਿਅਕਤੀ ’ਤੇ ਯਹੂਦੀ ਵਿਰੋਧੀ ਅਤੇ ਇਮੀਗ੍ਰੈਂਟ ਵਿਰੋਧੀ ਬਿਆਨਾਂ ਦੇ ਦੋਸ਼ 4 ਟਰੰਪ ਵੱਲੋਂ ਤਿੰਨ ਨਿਊਜ਼ ਆਊਟਲੈਟਸ ’ਤੇ ਲਾਈ ਪਾਬੰਦੀ ਅਦਾਲਤ ਨੇ ਅਸਥਾਈ ਤੌਰ ’ਤੇ ਰੋਕੀ 5 ਟਰੰਪ ਵੱਲੋਂ ਕੈਨੇਡਾ ’ਤੇ ਫੌਜੀ ਕਾਰਵਾਈ ਦੀ ਸੰਭਾਵਨਾ ਲਈ ਤਿਆਰੀ: ਕਾਰਨੀ 6 ਡੇਵਿਡ ਏਬੀ ਦੇ ਸੰਬੋਧਨ ਦੌਰਾਨ ਸੂਬਾਈ ਅਤੇ ਮਿਊਂਸਪਲ ਚੋਣਾਂ ਦਾ ਮੁੱਦਾ ਭਖਿਆ 7 ਬੀ.ਸੀ. ਕੰਜ਼ਰਵੇਟਿਵ ਪਾਰਟੀ ਵਿੱਚ ਅੰਦਰੂਨੀ ਜਾਂਚ ਦੇ ਦੋਸ਼ਾਂ ਤੋਂ ਬਾਅਦ ਕੈਰੀ-ਲਿਨ ਫਿੰਡਲੇ ’ਤੇ ਸਵਾਲ 8 ਮਾਰਕ ਕਾਰਨੀ ਵੱਲੋਂ ਲਿਬਰਲ ਕਾਕਸ ਨੂੰ ਸੰਬੋਧਨ, ਯੂਰਪ ਨਾਲ ਮਜ਼ਬੂਤ ਸਬੰਧਾਂ ’ਤੇ ਧਿਆਨ 9 ਵੈਨਕੂਵਰ ਪੁਲਿਸ ’ਤੇ ਨਸਲੀ ਵਿਤਕਰੇ ਦੇ ਦੋਸ਼, ਔਰਤ ਨੂੰ 26 ਹਜ਼ਾਰ ਡਾਲਰ ਤੋਂ ਵੱਧ ਮੁਆਵਜ਼ਾ 1 ਨਵੇਂ St. Paul’s Hospital ਦੀ ਉਸਾਰੀ ਮੁਕੰਮਲ, ਪਰ ਛੱਤ ’ਤੇ Overdose Prevention Site ਲਈ ਨਵਾਂ ਕੰਮ 2 ਬਰਨਬੀ ਵਿੱਚ ਹਾਈਵੇਅ-1 ਹਾਦਸਾ, ਦੋ ਲੋਕਾਂ ਦੀ ਮੌਤ 3 ਬੈਲਵਿਲ ਸਿਨਾਗੌਗ ਗੋਲੀਬਾਰੀ: ਮ੍ਰਿਤਕ ਵਿਅਕਤੀ ’ਤੇ ਯਹੂਦੀ ਵਿਰੋਧੀ ਅਤੇ ਇਮੀਗ੍ਰੈਂਟ ਵਿਰੋਧੀ ਬਿਆਨਾਂ ਦੇ ਦੋਸ਼ 4 ਟਰੰਪ ਵੱਲੋਂ ਤਿੰਨ ਨਿਊਜ਼ ਆਊਟਲੈਟਸ ’ਤੇ ਲਾਈ ਪਾਬੰਦੀ ਅਦਾਲਤ ਨੇ ਅਸਥਾਈ ਤੌਰ ’ਤੇ ਰੋਕੀ 5 ਟਰੰਪ ਵੱਲੋਂ ਕੈਨੇਡਾ ’ਤੇ ਫੌਜੀ ਕਾਰਵਾਈ ਦੀ ਸੰਭਾਵਨਾ ਲਈ ਤਿਆਰੀ: ਕਾਰਨੀ 6 ਡੇਵਿਡ ਏਬੀ ਦੇ ਸੰਬੋਧਨ ਦੌਰਾਨ ਸੂਬਾਈ ਅਤੇ ਮਿਊਂਸਪਲ ਚੋਣਾਂ ਦਾ ਮੁੱਦਾ ਭਖਿਆ 7 ਬੀ.ਸੀ. ਕੰਜ਼ਰਵੇਟਿਵ ਪਾਰਟੀ ਵਿੱਚ ਅੰਦਰੂਨੀ ਜਾਂਚ ਦੇ ਦੋਸ਼ਾਂ ਤੋਂ ਬਾਅਦ ਕੈਰੀ-ਲਿਨ ਫਿੰਡਲੇ ’ਤੇ ਸਵਾਲ 8 ਮਾਰਕ ਕਾਰਨੀ ਵੱਲੋਂ ਲਿਬਰਲ ਕਾਕਸ ਨੂੰ ਸੰਬੋਧਨ, ਯੂਰਪ ਨਾਲ ਮਜ਼ਬੂਤ ਸਬੰਧਾਂ ’ਤੇ ਧਿਆਨ 9 ਵੈਨਕੂਵਰ ਪੁਲਿਸ ’ਤੇ ਨਸਲੀ ਵਿਤਕਰੇ ਦੇ ਦੋਸ਼, ਔਰਤ ਨੂੰ 26 ਹਜ਼ਾਰ ਡਾਲਰ ਤੋਂ ਵੱਧ ਮੁਆਵਜ਼ਾ

ਨਵੇਂ St. Paul’s Hospital ਦੀ ਉਸਾਰੀ ਮੁਕੰਮਲ, ਪਰ ਛੱਤ ’ਤੇ Overdose Prevention Site ਲਈ ਨਵਾਂ ਕੰਮ

Swift News

ਬੀ.ਸੀ. ਦੇ ਸਿਹਤ ਮੰਤਰਾਲੇ ਮੁਤਾਬਕ Vancouver ਦੇ False Creek Flats ਵਿੱਚ ਬਣ ਰਹੇ 2.26 ਬਿਲੀਅਨ ਡਾਲਰ ਦੇ ਨਵੇਂ St. Paul’s Hospital ਦੀ Construction ਹੁਣ ਮੁਕੰਮਲ ਹੋ ਗਈ ਹੈ ਅਤੇ ਮਰੀਜ਼ਾਂ ਲਈ ਇਸਨੂੰ 2027 ਦੇ ਸ਼ੁਰੂ ਵਿੱਚ ਖੋਲ੍ਹਣ ਦਾ ਟੀਚਾ ਹੈ। ਹਾਲਾਂਕਿ, Providence Health Care ਵੱਲੋਂ ਜਾਰੀ ਇੱਕ ਨਵੇਂ Request for Proposal ਮੁਤਾਬਕ ਹਸਪਤਾਲ ਦੀ ਛੱਤ ’ਤੇ ਇੱਕ “semi-conditioned, exterior overdose prevention site” ਬਣਾਉਣ ਲਈ ਬੋਲੀਆਂ ਮੰਗੀਆਂ ਗਈਆਂ ਹਨ। ਇਸ ਕੰਮ ਦਾ Contract 28 ਅਕਤੂਬਰ ਤੋਂ ਸ਼ੁਰੂ ਹੋ ਕੇ 29 ਜਨਵਰੀ ਤੱਕ ਪੂਰਾ ਹੋਣ ਦੀ ਉਮੀਦ ਹੈ। Providence Health Care ਨੇ ਕਿਹਾ ਕਿ ਨਵੇਂ ਹਸਪਤਾਲ ਵਿੱਚ Overdose Prevention Site ਬਣਾਉਣ ਦਾ ਫੈਸਲਾ ਹਾਲ ਹੀ ਵਿੱਚ ਲਿਆ ਗਿਆ ਹੈ ਅਤੇ ਇਸ ਦੀ ਲਾਗਤ 2.26 ਬਿਲੀਅਨ ਡਾਲਰ ਦੇ Hospital Budget ਵਿੱਚ ਸ਼ਾਮਲ ਹੈ। ਨਵਾਂ 548-bed ਹਸਪਤਾਲ ਮੌਜੂਦਾ Burrard Street ਵਾਲੇ St. Paul’s Hospital ਨਾਲੋਂ ਲਗਭਗ ਦੁੱਗਣਾ ਵੱਡਾ ਹੋਵੇਗਾ ਅਤੇ ਇਸ ਵਿੱਚ ਮਰੀਜ਼ਾਂ ਲਈ Private Rooms ਅਤੇ Bathrooms ਹੋਣਗੇ। ਇਸ ਪ੍ਰੋਜੈਕਟ ਦੀ ਲਾਗਤ ਅਤੇ ਦੇਰੀ ਨੂੰ ਲੈ ਕੇ ਪਹਿਲਾਂ ਹੀ ਆਲੋਚਨਾ ਹੋ ਰਹੀ ਹੈ। 2019 ਵਿੱਚ ਇਸਦਾ Budget 1.9 ਬਿਲੀਅਨ ਡਾਲਰ ਸੀ ਅਤੇ ਇਸਨੂੰ ਇਸ ਸਾਲ ਖੋਲ੍ਹਣ ਦੀ ਯੋਜਨਾ ਸੀ। B.C. Conservatives ਦੀ Infrastructure Critic Misty Van Popta ਨੇ ਵਧੀ ਲਾਗਤ ਅਤੇ ਸਰਕਾਰੀ Transparency ’ਤੇ ਸਵਾਲ ਚੁੱਕੇ ਹਨ। ਇਸ ਦੌਰਾਨ ਨਵੇਂ ਹਸਪਤਾਲ ਲਈ Medical ਅਤੇ Support Staff ਦੀ ਭਰਤੀ ਜਾਰੀ ਹੈ ਅਤੇ Providence ਮੁਤਾਬਕ ਇੱਕ ਹਜ਼ਾਰ ਤੋਂ ਵੱਧ ਨਵੇਂ ਕਰਮਚਾਰੀ ਭਰਤੀ ਕੀਤੇ ਜਾਣਗੇ।