1 ਨਵੇਂ St. Paul’s Hospital ਦੀ ਉਸਾਰੀ ਮੁਕੰਮਲ, ਪਰ ਛੱਤ ’ਤੇ Overdose Prevention Site ਲਈ ਨਵਾਂ ਕੰਮ 2 ਬਰਨਬੀ ਵਿੱਚ ਹਾਈਵੇਅ-1 ਹਾਦਸਾ, ਦੋ ਲੋਕਾਂ ਦੀ ਮੌਤ 3 ਬੈਲਵਿਲ ਸਿਨਾਗੌਗ ਗੋਲੀਬਾਰੀ: ਮ੍ਰਿਤਕ ਵਿਅਕਤੀ ’ਤੇ ਯਹੂਦੀ ਵਿਰੋਧੀ ਅਤੇ ਇਮੀਗ੍ਰੈਂਟ ਵਿਰੋਧੀ ਬਿਆਨਾਂ ਦੇ ਦੋਸ਼ 4 ਟਰੰਪ ਵੱਲੋਂ ਤਿੰਨ ਨਿਊਜ਼ ਆਊਟਲੈਟਸ ’ਤੇ ਲਾਈ ਪਾਬੰਦੀ ਅਦਾਲਤ ਨੇ ਅਸਥਾਈ ਤੌਰ ’ਤੇ ਰੋਕੀ 5 ਟਰੰਪ ਵੱਲੋਂ ਕੈਨੇਡਾ ’ਤੇ ਫੌਜੀ ਕਾਰਵਾਈ ਦੀ ਸੰਭਾਵਨਾ ਲਈ ਤਿਆਰੀ: ਕਾਰਨੀ 6 ਡੇਵਿਡ ਏਬੀ ਦੇ ਸੰਬੋਧਨ ਦੌਰਾਨ ਸੂਬਾਈ ਅਤੇ ਮਿਊਂਸਪਲ ਚੋਣਾਂ ਦਾ ਮੁੱਦਾ ਭਖਿਆ 7 ਬੀ.ਸੀ. ਕੰਜ਼ਰਵੇਟਿਵ ਪਾਰਟੀ ਵਿੱਚ ਅੰਦਰੂਨੀ ਜਾਂਚ ਦੇ ਦੋਸ਼ਾਂ ਤੋਂ ਬਾਅਦ ਕੈਰੀ-ਲਿਨ ਫਿੰਡਲੇ ’ਤੇ ਸਵਾਲ 8 ਮਾਰਕ ਕਾਰਨੀ ਵੱਲੋਂ ਲਿਬਰਲ ਕਾਕਸ ਨੂੰ ਸੰਬੋਧਨ, ਯੂਰਪ ਨਾਲ ਮਜ਼ਬੂਤ ਸਬੰਧਾਂ ’ਤੇ ਧਿਆਨ 9 ਵੈਨਕੂਵਰ ਪੁਲਿਸ ’ਤੇ ਨਸਲੀ ਵਿਤਕਰੇ ਦੇ ਦੋਸ਼, ਔਰਤ ਨੂੰ 26 ਹਜ਼ਾਰ ਡਾਲਰ ਤੋਂ ਵੱਧ ਮੁਆਵਜ਼ਾ 1 ਨਵੇਂ St. Paul’s Hospital ਦੀ ਉਸਾਰੀ ਮੁਕੰਮਲ, ਪਰ ਛੱਤ ’ਤੇ Overdose Prevention Site ਲਈ ਨਵਾਂ ਕੰਮ 2 ਬਰਨਬੀ ਵਿੱਚ ਹਾਈਵੇਅ-1 ਹਾਦਸਾ, ਦੋ ਲੋਕਾਂ ਦੀ ਮੌਤ 3 ਬੈਲਵਿਲ ਸਿਨਾਗੌਗ ਗੋਲੀਬਾਰੀ: ਮ੍ਰਿਤਕ ਵਿਅਕਤੀ ’ਤੇ ਯਹੂਦੀ ਵਿਰੋਧੀ ਅਤੇ ਇਮੀਗ੍ਰੈਂਟ ਵਿਰੋਧੀ ਬਿਆਨਾਂ ਦੇ ਦੋਸ਼ 4 ਟਰੰਪ ਵੱਲੋਂ ਤਿੰਨ ਨਿਊਜ਼ ਆਊਟਲੈਟਸ ’ਤੇ ਲਾਈ ਪਾਬੰਦੀ ਅਦਾਲਤ ਨੇ ਅਸਥਾਈ ਤੌਰ ’ਤੇ ਰੋਕੀ 5 ਟਰੰਪ ਵੱਲੋਂ ਕੈਨੇਡਾ ’ਤੇ ਫੌਜੀ ਕਾਰਵਾਈ ਦੀ ਸੰਭਾਵਨਾ ਲਈ ਤਿਆਰੀ: ਕਾਰਨੀ 6 ਡੇਵਿਡ ਏਬੀ ਦੇ ਸੰਬੋਧਨ ਦੌਰਾਨ ਸੂਬਾਈ ਅਤੇ ਮਿਊਂਸਪਲ ਚੋਣਾਂ ਦਾ ਮੁੱਦਾ ਭਖਿਆ 7 ਬੀ.ਸੀ. ਕੰਜ਼ਰਵੇਟਿਵ ਪਾਰਟੀ ਵਿੱਚ ਅੰਦਰੂਨੀ ਜਾਂਚ ਦੇ ਦੋਸ਼ਾਂ ਤੋਂ ਬਾਅਦ ਕੈਰੀ-ਲਿਨ ਫਿੰਡਲੇ ’ਤੇ ਸਵਾਲ 8 ਮਾਰਕ ਕਾਰਨੀ ਵੱਲੋਂ ਲਿਬਰਲ ਕਾਕਸ ਨੂੰ ਸੰਬੋਧਨ, ਯੂਰਪ ਨਾਲ ਮਜ਼ਬੂਤ ਸਬੰਧਾਂ ’ਤੇ ਧਿਆਨ 9 ਵੈਨਕੂਵਰ ਪੁਲਿਸ ’ਤੇ ਨਸਲੀ ਵਿਤਕਰੇ ਦੇ ਦੋਸ਼, ਔਰਤ ਨੂੰ 26 ਹਜ਼ਾਰ ਡਾਲਰ ਤੋਂ ਵੱਧ ਮੁਆਵਜ਼ਾ

ਟਰੰਪ ਵੱਲੋਂ ਕੈਨੇਡਾ ’ਤੇ ਫੌਜੀ ਕਾਰਵਾਈ ਦੀ ਸੰਭਾਵਨਾ ਲਈ ਤਿਆਰੀ: ਕਾਰਨੀ

Swift News

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਖ਼ਿਲਾਫ਼ ਫੌਜੀ ਕਾਰਵਾਈ ਕਰਨ ਦੀ ਸੰਭਾਵਨਾ ਨੂੰ ਵੀ ਧਿਆਨ ਵਿੱਚ ਰੱਖਿਆ ਹੈ। ਇੱਕ ਮੀਡਿਆ ਅਦਾਰੇ ਨਾਲ ਇੱਕ ਇੰਟਰਵਿਊ ਵਿੱਚ ਕਾਰਨੀ ਨੇ ਇਸ ਸੰਭਾਵਨਾ ਨੂੰ “extreme tail risk” ਦੱਸਿਆ, ਯਾਨੀ ਅਜਿਹਾ ਖ਼ਤਰਾ ਜਿਸ ਦੀ ਸੰਭਾਵਨਾ ਬਹੁਤ ਘੱਟ ਹੋਵੇ, ਪਰ ਇਸ ਦੇ ਨਤੀਜੇ ਬਹੁਤ ਗੰਭੀਰ ਹੋ ਸਕਦੇ ਹਨ। ਕਾਰਨੀ ਨੇ ਕਿਹਾ ਕਿ ਇਹ ਸਰਕਾਰ ਲਈ ਕੋਈ “base case” ਨਹੀਂ ਹੈ, ਪਰ ਅਜਿਹੇ ਖ਼ਤਰੇ ਲਈ ਤਿਆਰੀ ਨਾ ਕਰਨਾ ਗੈਰ-ਜ਼ਿੰਮੇਵਾਰਾਨਾ ਹੋਵੇਗਾ। ਉਨ੍ਹਾਂ ਮੁਤਾਬਕ ਇਹ ਸਿਰਫ਼ risk management ਦਾ ਹਿੱਸਾ ਹੈ।

ਇਸੇ ਦੌਰਾਨ ਰਾਸ਼ਟਰਪਤੀ ਟਰੰਪ ਨੇ Truth Social ’ਤੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ’ਤੇ ਮੁੜ ਨਿਸ਼ਾਨਾ ਸਾਧਦਿਆਂ ਦਾਅਵਾ ਕੀਤਾ ਕਿ ਕੈਨੇਡਾ “ਲੱਖਾਂ ਲੋਕਾਂ” ਨੂੰ ਦੇਸ਼ ਵਿੱਚ ਆਉਣ ਦੇ ਰਿਹਾ ਹੈ, ਜਿਨ੍ਹਾਂ ਦੀ ਪੂਰੀ ਜਾਂਚ ਨਹੀਂ ਹੋਈ। ਟਰੰਪ ਪਹਿਲਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਕਰ ਚੁੱਕੇ ਹਨ, ਹਾਲਾਂਕਿ ਜਨਵਰੀ 2025 ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ਨੂੰ ਆਪਣੇ ਨਾਲ ਮਿਲਾਉਣ ਲਈ ਫੌਜੀ ਤਾਕਤ ਦੀ ਵਰਤੋਂ ਨਹੀਂ ਕੀਤੀ ਜਾਵੇਗੀ।