5 hours ago
Swift News
ਕੈਨੇਡਾ ਸਰਕਾਰ ਨੇ ਵੱਧ ਤਨਖ਼ਾਹ ਵਾਲੀਆਂ ਨੌਕਰੀਆਂ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਲਈ ਪੱਕੀ ਰਿਹਾਇਸ਼ ਯਾਨੀ ਪਰਮਾਨੈਂਟ ਰੈਜ਼ੀਡੈਂਸੀ (PR) ਹਾਸਲ ਕਰਨ ਦੀ ਪ੍ਰਕਿਰਿਆ ਆਸਾਨ ਬਣਾਉਣ ਲਈ ਨਵੇਂ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਓਨਟਾਰੀਓ ਦੇ ਕਿਚਨਰ ਸ਼ਹਿਰ ਵਿੱਚ ਐਲਾਨ ਕੀਤਾ ਕਿ ਸਰਕਾਰ ਐਕਸਪ੍ਰੈੱਸ ਐਂਟਰੀ ਪ੍ਰਣਾਲੀ ਤਹਿਤ ਕੈਨੇਡੀਅਨ ਕੰਮ ਦਾ ਤਜਰਬਾ ਰੱਖਣ ਵਾਲੇ ਜਾਂ ਇੰਜੀਨੀਅਰਿੰਗ ਵਰਗੇ ਵੱਧ ਤਨਖ਼ਾਹ ਵਾਲੇ ਖੇਤਰਾਂ ਵਿੱਚ ਨੌਕਰੀ ਦੀ ਪੇਸ਼ਕਸ਼ ਹਾਸਲ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਵਾਧੂ ਅੰਕ ਦੇਣ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਦੀ ਪਰਿਭਾਸ਼ਾ ਮੁਤਾਬਕ, ਵੱਧ ਤਨਖ਼ਾਹ ਵਾਲੀ ਨੌਕਰੀ ਉਹ ਹੈ ਜਿਸ ਦੀ ਤਨਖ਼ਾਹ ਉਸ ਕਿੱਤੇ ਦੀ median wage ਨਾਲੋਂ ਘੱਟੋ-ਘੱਟ 1.3 ਗੁਣਾ ਹੋਵੇ। ਤਨਖ਼ਾਹ ਜਿੰਨੀ ਵੱਧ ਹੋਵੇਗੀ, ਉਮੀਦਵਾਰ ਨੂੰ ਐਕਸਪ੍ਰੈੱਸ ਐਂਟਰੀ ਵਿੱਚ ਓਨੇ ਹੀ ਵੱਧ ਅੰਕ ਮਿਲ ਸਕਣਗੇ। ਇਸ ਦੇ ਨਾਲ ਹੀ ਸਰਕਾਰ ਇੱਕ ਅਸਥਾਈ ਨੀਤੀ ਲਿਆਉਣ ਜਾ ਰਹੀ ਹੈ, ਜਿਸ ਤਹਿਤ eligible ਨੌਕਰੀਆਂ ਲਈ employers ਨੂੰ ਇਹ ਸਾਬਤ ਕਰਨ ਦੀ ਲੋੜ ਤੋਂ ਛੋਟ ਦਿੱਤੀ ਜਾਵੇਗੀ ਕਿ ਉਨ੍ਹਾਂ ਨੂੰ ਨੌਕਰੀ ਲਈ ਕੋਈ ਯੋਗ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਨਹੀਂ ਮਿਲਿਆ। ਇਸ ਲਈ ਕੁਝ ਯੋਗ ਨੌਕਰੀਆਂ ਵਿੱਚ Labour Market Impact Assessment (LMIA) ਦੀ ਸ਼ਰਤ ਵੀ ਹਟਾਈ ਜਾਵੇਗੀ। ਇਹ ਬਦਲਾਅ ਯੋਗ ਵਿਦੇਸ਼ੀ ਕਾਮਿਆਂ ਲਈ PR ਅਰਜ਼ੀ ਦੀ ਪ੍ਰਕਿਰਿਆ ਵਿੱਚ ਮਦਦਗਾਰ ਹੋ ਸਕਦੇ ਹਨ, ਪਰ ਵਾਧੂ ਅੰਕ ਜਾਂ LMIA ਤੋਂ ਛੋਟ ਮਿਲਣ ਨਾਲ PR ਦੀ ਗਾਰੰਟੀ ਨਹੀਂ ਹੋਵੇਗੀ।