1 ਬੱਚਿਆਂ ਦੀ ਸੈਕਸ ਟ੍ਰੈਫਿਕਿੰਗ ਮਾਮਲੇ ਵਿੱਚ ਜੈਨੀਫਰ ਸਟੀਫਨਜ਼ ਨੂੰ 13 ਸਾਲ ਦੀ ਕੈਦ 2 ਘੱਟ ਵਿਕਰੀ ਕਾਰਨ Tesla 2027 ਵਿੱਚ Cybertruck ਦਾ ਉਤਪਾਦਨ ਬੰਦ ਕਰਨ ਦੀ ਤਿਆਰੀ ’ਚ 3 ਵੈਨਕੂਵਰ ਵਿੱਚ ਘਰ ਨੂੰ 21 ਕਮਰਿਆਂ ਵਾਲੇ ਰੂਮਿੰਗ ਹਾਊਸ ਵਿੱਚ ਬਦਲਣ ’ਤੇ ਮਾਲਕਾਂ ਨੂੰ 90 ਹਜ਼ਾਰ ਡਾਲਰ ਜੁਰਮਾਨਾ 4 ਬੀ.ਸੀ. ਦੇ ਆਉਣ ਵਾਲੇ ਕੰਜ਼ਰਵੇਟਿਵ ਪ੍ਰੀਮੀਅਰ ਨੇ ਕਾਰਨੀ ਸਰਕਾਰ ਦੇ ਬਜਟ ਦੀ ਕੀਤੀ ਸ਼ਲਾਘਾ 5 ਕੈਨੇਡਾ ਵਿੱਚ ਬੇਰੁਜ਼ਗਾਰੀ ਦਰ ਵਧ ਕੇ 6.7 ਫ਼ੀਸਦੀ ਹੋਈ, ਅਕਤੂਬਰ ਵਿੱਚ 4 ਹਜ਼ਾਰ 700 ਨੌਕਰੀਆਂ ਘਟੀਆਂ। 6 ਅਮਰੀਕੀ ਮਿਡਟਰਮ ਚੋਣਾਂ: ਕੈਨੇਡੀਅਨਾਂ ਨੂੰ ਰਾਹਤ, ਪਰ ਅਮਰੀਕਾ ’ਤੇ ਭਰੋਸਾ ਬਹਾਲ ਹੋਣ ਬਾਰੇ ਸ਼ੱਕ 7 ਫੈਡਰਲ ਬਜਟ 2026: ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਅਮਰੀਕਾ ’ਤੇ ਨਿਰਭਰਤਾ ਘਟਾਉਣ ’ਤੇ ਜ਼ੋਰ 8 ਬਰਨਬੀ ਸਕੂਲ ਡਿਸਟ੍ਰਿਕਟ ਦਾ ਚੋਰੀ ਹੋਇਆ ਡਾਟਾ ਡਾਰਕ ਵੈੱਬ ’ਤੇ ਪੋਸਟ ਕਰਨ ਦਾ ਦਾਅਵਾ 9 ਬੀ.ਸੀ. ਦੇ ਨਵੇਂ ਪ੍ਰੀਮੀਅਰ ਨੂੰ ਅਮਰੀਕਾ ਨਾਲ ਟਰੇਡ ਵਾਰ ਜਲਦੀ ਖ਼ਤਮ ਹੋਣ ਦੀ ਉਮੀਦ ਨਹੀਂ 1 ਬੱਚਿਆਂ ਦੀ ਸੈਕਸ ਟ੍ਰੈਫਿਕਿੰਗ ਮਾਮਲੇ ਵਿੱਚ ਜੈਨੀਫਰ ਸਟੀਫਨਜ਼ ਨੂੰ 13 ਸਾਲ ਦੀ ਕੈਦ 2 ਘੱਟ ਵਿਕਰੀ ਕਾਰਨ Tesla 2027 ਵਿੱਚ Cybertruck ਦਾ ਉਤਪਾਦਨ ਬੰਦ ਕਰਨ ਦੀ ਤਿਆਰੀ ’ਚ 3 ਵੈਨਕੂਵਰ ਵਿੱਚ ਘਰ ਨੂੰ 21 ਕਮਰਿਆਂ ਵਾਲੇ ਰੂਮਿੰਗ ਹਾਊਸ ਵਿੱਚ ਬਦਲਣ ’ਤੇ ਮਾਲਕਾਂ ਨੂੰ 90 ਹਜ਼ਾਰ ਡਾਲਰ ਜੁਰਮਾਨਾ 4 ਬੀ.ਸੀ. ਦੇ ਆਉਣ ਵਾਲੇ ਕੰਜ਼ਰਵੇਟਿਵ ਪ੍ਰੀਮੀਅਰ ਨੇ ਕਾਰਨੀ ਸਰਕਾਰ ਦੇ ਬਜਟ ਦੀ ਕੀਤੀ ਸ਼ਲਾਘਾ 5 ਕੈਨੇਡਾ ਵਿੱਚ ਬੇਰੁਜ਼ਗਾਰੀ ਦਰ ਵਧ ਕੇ 6.7 ਫ਼ੀਸਦੀ ਹੋਈ, ਅਕਤੂਬਰ ਵਿੱਚ 4 ਹਜ਼ਾਰ 700 ਨੌਕਰੀਆਂ ਘਟੀਆਂ। 6 ਅਮਰੀਕੀ ਮਿਡਟਰਮ ਚੋਣਾਂ: ਕੈਨੇਡੀਅਨਾਂ ਨੂੰ ਰਾਹਤ, ਪਰ ਅਮਰੀਕਾ ’ਤੇ ਭਰੋਸਾ ਬਹਾਲ ਹੋਣ ਬਾਰੇ ਸ਼ੱਕ 7 ਫੈਡਰਲ ਬਜਟ 2026: ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਅਮਰੀਕਾ ’ਤੇ ਨਿਰਭਰਤਾ ਘਟਾਉਣ ’ਤੇ ਜ਼ੋਰ 8 ਬਰਨਬੀ ਸਕੂਲ ਡਿਸਟ੍ਰਿਕਟ ਦਾ ਚੋਰੀ ਹੋਇਆ ਡਾਟਾ ਡਾਰਕ ਵੈੱਬ ’ਤੇ ਪੋਸਟ ਕਰਨ ਦਾ ਦਾਅਵਾ 9 ਬੀ.ਸੀ. ਦੇ ਨਵੇਂ ਪ੍ਰੀਮੀਅਰ ਨੂੰ ਅਮਰੀਕਾ ਨਾਲ ਟਰੇਡ ਵਾਰ ਜਲਦੀ ਖ਼ਤਮ ਹੋਣ ਦੀ ਉਮੀਦ ਨਹੀਂ

ਸਰੀ ਸੈਂਟਰਲ ਇਲਾਕੇ ਵਿੱਚ ਗੋਲੀਬਾਰੀ, 22 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ

Swift News

ਸਰੀ ਦੇ ਸੈਂਟਰਲ ਇਲਾਕੇ ਵਿੱਚ ਸੋਮਵਾਰ ਰਾਤ ਹੋਈ ਗੋਲੀਬਾਰੀ ਦੀ ਘਟਨਾ ਦੀ ਸਰੀ ਪੁਲਿਸ ਸਰਵਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ, 2 ਨਵੰਬਰ ਦੀ ਰਾਤ ਕਰੀਬ 9 ਵੱਜ ਕੇ 42 ਮਿੰਟ ’ਤੇ ਸਨੋਡਨ ਪਲੇਸ ਦੇ 9000 ਬਲਾਕ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਉੱਥੇ ਪੁਲਿਸ ਨੂੰ ਗੋਲੀਬਾਰੀ ਦੇ ਸਬੂਤ ਅਤੇ ਕਿਸੇ ਦੇ ਜ਼ਖ਼ਮੀ ਹੋਣ ਦੇ ਨਿਸ਼ਾਨ ਮਿਲੇ, ਪਰ ਮੌਕੇ ’ਤੇ ਨਾ ਕੋਈ ਸ਼ੱਕੀ ਵਿਅਕਤੀ ਮਿਲਿਆ ਅਤੇ ਨਾ ਹੀ ਪੀੜਤ। ਇਸ ਤੋਂ ਬਾਅਦ ਹੋਰ ਪੁਲਿਸ ਅਧਿਕਾਰੀ ਹਸਪਤਾਲ ਪਹੁੰਚੇ, ਜਿੱਥੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ 22 ਸਾਲਾ ਨੌਜਵਾਨ ਮਿਲਿਆ। ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਾਂਚ ਦੀ ਜ਼ਿੰਮੇਵਾਰੀ ਸਰੀ ਪੁਲਿਸ ਦੀ ਮੇਜਰ ਕ੍ਰਾਈਮ ਯੂਨਿਟ ਨੇ ਸੰਭਾਲ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਜੇ ਮੁੱਢਲੇ ਪੜਾਅ ਵਿੱਚ ਹੈ, ਪਰ ਫਿਲਹਾਲ ਇਸ ਘਟਨਾ ਦਾ ਜਬਰੀ ਵਸੂਲੀ ਨਾਲ ਕੋਈ ਸਬੰਧ ਹੋਣ ਦੇ ਸੰਕੇਤ ਨਹੀਂ ਮਿਲੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਜਾਣਕਾਰੀ ਹੈ ਜਾਂ ਉਹ ਉਸ ਸਮੇਂ ਇਲਾਕੇ ਵਿੱਚ ਮੌਜੂਦ ਸੀ ਅਤੇ ਉਸ ਕੋਲ ਡੈਸ਼ਕੈਮ ਜਾਂ CCTV ਫੁਟੇਜ ਹੈ, ਤਾਂ ਉਹ ਸਰੀ ਪੁਲਿਸ ਦੇ ਗੈਰ-ਐਮਰਜੈਂਸੀ ਨੰਬਰ 604-599-0502 ’ਤੇ ਸੰਪਰਕ ਕਰੇ ਅਤੇ ਫਾਈਲ ਨੰਬਰ 26-119173 ਦਾ ਹਵਾਲਾ ਦੇਵੇ।