1 ਬੱਚਿਆਂ ਦੀ ਸੈਕਸ ਟ੍ਰੈਫਿਕਿੰਗ ਮਾਮਲੇ ਵਿੱਚ ਜੈਨੀਫਰ ਸਟੀਫਨਜ਼ ਨੂੰ 13 ਸਾਲ ਦੀ ਕੈਦ 2 ਘੱਟ ਵਿਕਰੀ ਕਾਰਨ Tesla 2027 ਵਿੱਚ Cybertruck ਦਾ ਉਤਪਾਦਨ ਬੰਦ ਕਰਨ ਦੀ ਤਿਆਰੀ ’ਚ 3 ਵੈਨਕੂਵਰ ਵਿੱਚ ਘਰ ਨੂੰ 21 ਕਮਰਿਆਂ ਵਾਲੇ ਰੂਮਿੰਗ ਹਾਊਸ ਵਿੱਚ ਬਦਲਣ ’ਤੇ ਮਾਲਕਾਂ ਨੂੰ 90 ਹਜ਼ਾਰ ਡਾਲਰ ਜੁਰਮਾਨਾ 4 ਬੀ.ਸੀ. ਦੇ ਆਉਣ ਵਾਲੇ ਕੰਜ਼ਰਵੇਟਿਵ ਪ੍ਰੀਮੀਅਰ ਨੇ ਕਾਰਨੀ ਸਰਕਾਰ ਦੇ ਬਜਟ ਦੀ ਕੀਤੀ ਸ਼ਲਾਘਾ 5 ਕੈਨੇਡਾ ਵਿੱਚ ਬੇਰੁਜ਼ਗਾਰੀ ਦਰ ਵਧ ਕੇ 6.7 ਫ਼ੀਸਦੀ ਹੋਈ, ਅਕਤੂਬਰ ਵਿੱਚ 4 ਹਜ਼ਾਰ 700 ਨੌਕਰੀਆਂ ਘਟੀਆਂ। 6 ਅਮਰੀਕੀ ਮਿਡਟਰਮ ਚੋਣਾਂ: ਕੈਨੇਡੀਅਨਾਂ ਨੂੰ ਰਾਹਤ, ਪਰ ਅਮਰੀਕਾ ’ਤੇ ਭਰੋਸਾ ਬਹਾਲ ਹੋਣ ਬਾਰੇ ਸ਼ੱਕ 7 ਫੈਡਰਲ ਬਜਟ 2026: ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਅਮਰੀਕਾ ’ਤੇ ਨਿਰਭਰਤਾ ਘਟਾਉਣ ’ਤੇ ਜ਼ੋਰ 8 ਬਰਨਬੀ ਸਕੂਲ ਡਿਸਟ੍ਰਿਕਟ ਦਾ ਚੋਰੀ ਹੋਇਆ ਡਾਟਾ ਡਾਰਕ ਵੈੱਬ ’ਤੇ ਪੋਸਟ ਕਰਨ ਦਾ ਦਾਅਵਾ 9 ਬੀ.ਸੀ. ਦੇ ਨਵੇਂ ਪ੍ਰੀਮੀਅਰ ਨੂੰ ਅਮਰੀਕਾ ਨਾਲ ਟਰੇਡ ਵਾਰ ਜਲਦੀ ਖ਼ਤਮ ਹੋਣ ਦੀ ਉਮੀਦ ਨਹੀਂ 1 ਬੱਚਿਆਂ ਦੀ ਸੈਕਸ ਟ੍ਰੈਫਿਕਿੰਗ ਮਾਮਲੇ ਵਿੱਚ ਜੈਨੀਫਰ ਸਟੀਫਨਜ਼ ਨੂੰ 13 ਸਾਲ ਦੀ ਕੈਦ 2 ਘੱਟ ਵਿਕਰੀ ਕਾਰਨ Tesla 2027 ਵਿੱਚ Cybertruck ਦਾ ਉਤਪਾਦਨ ਬੰਦ ਕਰਨ ਦੀ ਤਿਆਰੀ ’ਚ 3 ਵੈਨਕੂਵਰ ਵਿੱਚ ਘਰ ਨੂੰ 21 ਕਮਰਿਆਂ ਵਾਲੇ ਰੂਮਿੰਗ ਹਾਊਸ ਵਿੱਚ ਬਦਲਣ ’ਤੇ ਮਾਲਕਾਂ ਨੂੰ 90 ਹਜ਼ਾਰ ਡਾਲਰ ਜੁਰਮਾਨਾ 4 ਬੀ.ਸੀ. ਦੇ ਆਉਣ ਵਾਲੇ ਕੰਜ਼ਰਵੇਟਿਵ ਪ੍ਰੀਮੀਅਰ ਨੇ ਕਾਰਨੀ ਸਰਕਾਰ ਦੇ ਬਜਟ ਦੀ ਕੀਤੀ ਸ਼ਲਾਘਾ 5 ਕੈਨੇਡਾ ਵਿੱਚ ਬੇਰੁਜ਼ਗਾਰੀ ਦਰ ਵਧ ਕੇ 6.7 ਫ਼ੀਸਦੀ ਹੋਈ, ਅਕਤੂਬਰ ਵਿੱਚ 4 ਹਜ਼ਾਰ 700 ਨੌਕਰੀਆਂ ਘਟੀਆਂ। 6 ਅਮਰੀਕੀ ਮਿਡਟਰਮ ਚੋਣਾਂ: ਕੈਨੇਡੀਅਨਾਂ ਨੂੰ ਰਾਹਤ, ਪਰ ਅਮਰੀਕਾ ’ਤੇ ਭਰੋਸਾ ਬਹਾਲ ਹੋਣ ਬਾਰੇ ਸ਼ੱਕ 7 ਫੈਡਰਲ ਬਜਟ 2026: ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਅਮਰੀਕਾ ’ਤੇ ਨਿਰਭਰਤਾ ਘਟਾਉਣ ’ਤੇ ਜ਼ੋਰ 8 ਬਰਨਬੀ ਸਕੂਲ ਡਿਸਟ੍ਰਿਕਟ ਦਾ ਚੋਰੀ ਹੋਇਆ ਡਾਟਾ ਡਾਰਕ ਵੈੱਬ ’ਤੇ ਪੋਸਟ ਕਰਨ ਦਾ ਦਾਅਵਾ 9 ਬੀ.ਸੀ. ਦੇ ਨਵੇਂ ਪ੍ਰੀਮੀਅਰ ਨੂੰ ਅਮਰੀਕਾ ਨਾਲ ਟਰੇਡ ਵਾਰ ਜਲਦੀ ਖ਼ਤਮ ਹੋਣ ਦੀ ਉਮੀਦ ਨਹੀਂ

ਬਰਨਬੀ ਦੇ 11 ਸਾਲਾ ਕਾਈ ਪਾਵਲੋਵਿਕ ਦੀ ਮੌਤ ਦੇ ਮਾਮਲੇ ਵਿੱਚ ਪਰਿਵਾਰ ਦੇ ਦੋ ਮੈਂਬਰਾਂ ’ਤੇ ਦੋਸ਼

Swift News

ਬਰਨਬੀ ਵਿੱਚ 11 ਸਾਲਾ ਕਾਈ ਪਾਵਲੋਵਿਕ ਦੇ ਲਾਪਤਾ ਹੋਣ ਦੇ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਪੁਲਿਸ ਨੇ ਉਸ ਦੀਆਂ ਮ੍ਰਿਤਕ ਦੇਹ ਦੇ ਅਵਸ਼ੇਸ਼ ਬਰਾਮਦ ਕਰ ਲਏ ਹਨ ਅਤੇ ਇਸ ਮਾਮਲੇ ਵਿੱਚ ਉਸ ਦੇ ਪਰਿਵਾਰ ਦੇ ਦੋ ਮੈਂਬਰਾਂ ਖ਼ਿਲਾਫ਼ ਦੋਸ਼ ਲਗਾਏ ਹਨ। ਪੁਲਿਸ ਮੁਤਾਬਕ, 51 ਸਾਲਾ ਬ੍ਰੈਂਕੋ ਬਿਜੇਲਿਕ ’ਤੇ ਸੈਕਿੰਡ ਡਿਗਰੀ ਮਰਡਰ ਅਤੇ ਮ੍ਰਿਤਕ ਦੇਹ ਨਾਲ ਬੇਅਦਬੀ ਕਰਨ ਦੇ ਦੋਸ਼ ਲਗਾਏ ਗਏ ਹਨ, ਜਦਕਿ 46 ਸਾਲਾ ਸਾਰਾ ਬਿਜੇਲਿਕ ’ਤੇ ਮੈਨਸਲਾਟਰ ਯਾਨੀ ਗੈਰ-ਇਰਾਦਤਨ ਕਤਲ ਦਾ ਦੋਸ਼ ਹੈ। ਦੋਵੇਂ ਬਰਨਬੀ ਦੇ ਰਹਿਣ ਵਾਲੇ ਹਨ। ਜਾਂਚ ਅਧਿਕਾਰੀਆਂ ਨੇ ਅਜੇ ਇਹ ਨਹੀਂ ਦੱਸਿਆ ਕਿ ਕਾਈ ਦੀ ਮ੍ਰਿਤਕ ਦੇਹ ਕਦੋਂ ਅਤੇ ਕਿੱਥੋਂ ਮਿਲੀ ਜਾਂ ਮੁਲਜ਼ਮਾਂ ਨਾਲ ਉਸ ਦਾ ਸਹੀ ਰਿਸ਼ਤਾ ਕੀ ਸੀ। ਅਦਾਲਤੀ ਕਾਰਵਾਈ ਦੇ ਕੁਝ ਵੇਰਵਿਆਂ ’ਤੇ ਪਬਲੀਕੇਸ਼ਨ ਬੈਨ ਲੱਗਾ ਹੋਇਆ ਹੈ। IHIT ਮੁਤਾਬਕ, ਕਥਿਤ ਅਪਰਾਧ ਉਸ ਸਮੇਂ ਤੋਂ ਪਹਿਲਾਂ ਹੋਏ ਸਨ, ਜਦੋਂ ਕਾਈ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਗਈ ਸੀ। ਪੁਲਿਸ ਨੂੰ 26 ਸਤੰਬਰ 2025 ਨੂੰ ਕਾਈ ਦੀ ਸੁਰੱਖਿਆ ਬਾਰੇ ਜਾਂਚ ਕਰਨ ਦੀ ਬੇਨਤੀ ਮਿਲੀ ਸੀ। ਇਸ ਤੋਂ ਬਾਅਦ 9 ਅਕਤੂਬਰ ਨੂੰ ਪੁਲਿਸ ਨੇ ਲੋਕਾਂ ਤੋਂ ਉਸ ਨੂੰ ਲੱਭਣ ਵਿੱਚ ਮਦਦ ਮੰਗੀ ਸੀ ਅਤੇ ਉਸ ਦੀਆਂ ਤਸਵੀਰਾਂ ਵਾਲੇ ਬਿਲਬੋਰਡ ਵੀ ਲਗਾਏ ਸਨ। ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ 25 ਜੂਨ 2026 ਨੂੰ ਕਤਲ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਕੇਸ ਆਪਣੇ ਹੱਥ ਵਿੱਚ ਲਿਆ। ਬ੍ਰੈਂਕੋ ਬਿਜੇਲਿਕ ਇਸ ਸਮੇਂ ਹਿਰਾਸਤ ਵਿੱਚ ਹੈ ਅਤੇ ਉਸ ਵੱਲੋਂ ਸੁਪਰੀਮ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਦੇਣ ਦੀ ਸੰਭਾਵਨਾ ਹੈ। ਉਸ ਦੀ ਅਗਲੀ ਅਦਾਲਤੀ ਪੇਸ਼ੀ ਇਸ ਵੀਰਵਾਰ ਨੂੰ ਹੋਵੇਗੀ।