1 ਕੈਨੇਡਾ-ਅਮਰੀਕਾ ਟਰੇਡ ਵਾਰ ਹੋਰ ਭੜਕਣ ਦੇ ਸੰਕੇਤ 2 ਕੈਨੇਡਾ ਦਾ ਅਮਰੀਕਾ ਵਿਰੁੱਧ Dollar-For-Dollar Counter Tariffs ਪਲਾਨ 3 ਕੈਨੇਡੀਅਨ ਐਸੋਸੀਏਸ਼ਨ ਆਫ ਬਰਾਡਕਾਸਟਰਜ਼ (Cab) ਨੇ ਪ੍ਰਗਟਾਈ ਫੈਡਰਲ ਸਰਕਾਰ ਪ੍ਰਤੀ ਨਾਰਾਜ਼ਗੀ 4 ਟਰੰਪ ਦੇ ਬਿਆਨਾਂ ਦਰਮਿਆਨ ਕੈਨੇਡਾ-ਅਮਰੀਕਾ ਵਪਾਰ ਗੱਲਬਾਤ ਜਾਰੀ 5 ਰਿਚਮੰਡ ਨਾਈਟ ਮਾਰਕੀਟ ਦਾ ਸਾਲਾਂ ਦਾ ਸਫ਼ਰ ਇਸ ਸਾਲ ਹੋਵੇ ਜਾਵੇਗਾ ਖ਼ਤਮ 6 ਪੀਅਰ ਲੇਕ ਜੰਗਲੀ ਅੱਗ: ਕਰੀਬ 120 ਜਾਇਦਾਦਾਂ ਨੂੰ ਨੁਕਸਾਨ, ਪ੍ਰਭਾਵਿਤ ਲੋਕਾਂ ਨੂੰ ਦਿੱਤੀ ਜਾ ਰਹੀ ਜਾਣਕਾਰੀ 7 ਚਿਲੀਵੈਕ ਨੇੜੇ ਹਵਾਈ ਟੱਕਰ ਵਿੱਚ ਇੱਕ ਪਾਇਲਟ ਦੀ ਮੌਤ 8 ਸਰੀ ਦੇ ਰਾਬਰਟਸਨ ਡਰਾਈਵ ਪਾਰਕ ਵਿੱਚ ਗੋਲੀਬਾਰੀ, ਪੁਲਿਸ ਜਾਂਚ ਜਾਰੀ 9 ਚਿੱਲੀਵੈਕ ਨੇੜੇ ਦੋ ਸਿਖਲਾਈ ਜਹਾਜ਼ ਹਵਾ ਵਿੱਚ ਟਕਰਾਏ 1 ਕੈਨੇਡਾ-ਅਮਰੀਕਾ ਟਰੇਡ ਵਾਰ ਹੋਰ ਭੜਕਣ ਦੇ ਸੰਕੇਤ 2 ਕੈਨੇਡਾ ਦਾ ਅਮਰੀਕਾ ਵਿਰੁੱਧ Dollar-For-Dollar Counter Tariffs ਪਲਾਨ 3 ਕੈਨੇਡੀਅਨ ਐਸੋਸੀਏਸ਼ਨ ਆਫ ਬਰਾਡਕਾਸਟਰਜ਼ (Cab) ਨੇ ਪ੍ਰਗਟਾਈ ਫੈਡਰਲ ਸਰਕਾਰ ਪ੍ਰਤੀ ਨਾਰਾਜ਼ਗੀ 4 ਟਰੰਪ ਦੇ ਬਿਆਨਾਂ ਦਰਮਿਆਨ ਕੈਨੇਡਾ-ਅਮਰੀਕਾ ਵਪਾਰ ਗੱਲਬਾਤ ਜਾਰੀ 5 ਰਿਚਮੰਡ ਨਾਈਟ ਮਾਰਕੀਟ ਦਾ ਸਾਲਾਂ ਦਾ ਸਫ਼ਰ ਇਸ ਸਾਲ ਹੋਵੇ ਜਾਵੇਗਾ ਖ਼ਤਮ 6 ਪੀਅਰ ਲੇਕ ਜੰਗਲੀ ਅੱਗ: ਕਰੀਬ 120 ਜਾਇਦਾਦਾਂ ਨੂੰ ਨੁਕਸਾਨ, ਪ੍ਰਭਾਵਿਤ ਲੋਕਾਂ ਨੂੰ ਦਿੱਤੀ ਜਾ ਰਹੀ ਜਾਣਕਾਰੀ 7 ਚਿਲੀਵੈਕ ਨੇੜੇ ਹਵਾਈ ਟੱਕਰ ਵਿੱਚ ਇੱਕ ਪਾਇਲਟ ਦੀ ਮੌਤ 8 ਸਰੀ ਦੇ ਰਾਬਰਟਸਨ ਡਰਾਈਵ ਪਾਰਕ ਵਿੱਚ ਗੋਲੀਬਾਰੀ, ਪੁਲਿਸ ਜਾਂਚ ਜਾਰੀ 9 ਚਿੱਲੀਵੈਕ ਨੇੜੇ ਦੋ ਸਿਖਲਾਈ ਜਹਾਜ਼ ਹਵਾ ਵਿੱਚ ਟਕਰਾਏ

ਕੈਨੇਡਾ-ਅਮਰੀਕਾ ਟਰੇਡ ਵਾਰ ਹੋਰ ਭੜਕਣ ਦੇ ਸੰਕੇਤ

Swift News

ਅਮਰੀਕੀ ਰਾਸ਼ਟਰਪਤੀ Donald Trump ਨੇ ਕਿਹਾ ਹੈ ਕਿ ਕੈਨੇਡਾ ਨਾਲ ਵਪਾਰਕ ਗੱਲਬਾਤ ਦੇ ਆਖ਼ਰੀ ਪਲਾਂ ਵਿੱਚ ਅਮਰੀਕਾ ਵੱਲੋਂ ਨਵੀਆਂ ਸ਼ਰਤਾਂ ਸ਼ਾਮਲ ਕੀਤੀਆਂ ਗਈਆਂ ਸਨ। CNN ਨਾਲ ਗੱਲਬਾਤ ਦੌਰਾਨ Trump ਨੇ ਕਿਹਾ ਕਿ ਅਜਿਹਾ ਕਰਨਾ “sounds like me” ਹੈ।

ਇਸੇ ਦੌਰਾਨ White House ਨੇ ਇੱਕ ਬਿਆਨ ਜਾਰੀ ਕਰਕੇ ਕੈਨੇਡਾ ਉੱਤੇ ਅਮਰੀਕੀ ਸਮਾਨ ਅਤੇ ਵਪਾਰ ਸਬੰਧੀ ਕਈ ਪਾਬੰਦੀਆਂ ਲਗਾਉਣ ਦੇ ਦੋਸ਼ ਲਗਾਏ ਹਨ ਅਤੇ ਇਸਨੂੰ “Canadian abuse” ਦਾ ਰਿਕਾਰਡ ਕਿਹਾ ਹੈ।

ਦੂਜੇ ਪਾਸੇ, Bloomberg ਦੀ ਰਿਪੋਰਟ ਮੁਤਾਬਕ Trump ਪ੍ਰਸ਼ਾਸਨ ਕੈਨੇਡਾ ਖ਼ਿਲਾਫ਼ ਹੋਰ ਵਪਾਰਕ ਕਾਰਵਾਈਆਂ ਅਤੇ ਸਜ਼ਾਵਾਂ ਲਗਾਉਣ ਬਾਰੇ ਵਿਚਾਰ ਕਰ ਰਿਹਾ ਹੈ। ਇਸ ਵਿੱਚ ਹੋਰ ਉੱਚੇ tariffs ਸ਼ਾਮਲ ਹੋ ਸਕਦੇ ਹਨ।

ਇਹ ਘਟਨਾਕ੍ਰਮ ਉਸ ਤੋਂ ਬਾਅਦ ਆਇਆ ਹੈ ਜਦੋਂ ਕੈਨੇਡਾ ਨੇ ਅਮਰੀਕਾ ਦੇ 700 ਤੋਂ ਵੱਧ ਉਤਪਾਦਾਂ 'ਤੇ retaliatory tariffs ਲਗਾਉਣ ਦਾ ਐਲਾਨ ਕੀਤਾ ਅਤੇ ਪ੍ਰਭਾਵਿਤ ਕੈਨੇਡੀਅਨ workers ਅਤੇ industries ਲਈ 7.5 ਬਿਲੀਅਨ ਡਾਲਰ ਦੇ support package ਦਾ ਵੀ ਐਲਾਨ ਕੀਤਾ।

Trump ਪਹਿਲਾਂ ਹੀ ਕੈਨੇਡਾ ਦੀ ਜਵਾਬੀ ਕਾਰਵਾਈ ਦੇ ਬਦਲੇ Canadian automobiles ਅਤੇ auto parts 'ਤੇ tariffs ਨੂੰ 50 ਫੀਸਦੀ ਤੱਕ ਵਧਾਉਣ ਦੀ ਧਮਕੀ ਦੇ ਚੁੱਕੇ ਹਨ।

ਇਸ ਦੌਰਾਨ California ਦੇ Governor Gavin Newsom ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ Trump ਕੁਝ ਦਿਨਾਂ ਵਿੱਚ ਆਪਣੀ tariff policy ਤੋਂ ਪਿੱਛੇ ਹਟ ਸਕਦੇ ਹਨ।