6 hours ago
Swift News
ਬੀ.ਸੀ. ਦੇ ਫਰੇਜ਼ਰ ਵੈਲੀ ਖੇਤਰ ਵਿੱਚ ਚਿੱਲੀਵੈਕ ਨੇੜੇ ਦੋ ਫਲਾਈਟ ਸਕੂਲਾਂ ਦੇ ਸਿਖਲਾਈ ਜਹਾਜ਼ ਹਵਾ ਵਿੱਚ ਆਪਸ ਵਿੱਚ ਟਕਰਾ ਗਏ।
ਚਿੱਲੀਵੈਕ ਹਵਾਈ ਅੱਡੇ ਦੇ ਗੈਰੀ ਐਟਕਿਨਜ਼ ਨੇ ਦੱਸਿਆ ਕਿ ਇੱਕ ਜਹਾਜ਼, ਜਿਸ ਵਿੱਚ ਦੋ ਵਿਅਕਤੀ ਸਵਾਰ ਸਨ, ਸੁਰੱਖਿਅਤ ਤਰੀਕੇ ਨਾਲ ਚਿੱਲੀਵੈਕ ਹਵਾਈ ਅੱਡੇ 'ਤੇ ਉਤਰ ਗਿਆ। ਦੂਜਾ ਜਹਾਜ਼ ਇੱਕ quarry lagoon ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬ ਗਿਆ। ਅਧਿਕਾਰੀਆਂ ਮੁਤਾਬਕ ਉਸ ਜਹਾਜ਼ ਵਿੱਚ ਇੱਕ ਵਿਅਕਤੀ ਸਵਾਰ ਸੀ। ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਦੱਸਿਆ ਕਿ ਵੁਲਫ਼ ਰੋਡ ਅਤੇ ਸ਼ਵੇਈ ਰੋਡ ਇਲਾਕੇ ਵਿੱਚ ਪੰਜ ਐਂਬੂਲੈਂਸਾਂ ਭੇਜੀਆਂ ਗਈਆਂ, ਪਰ ਕਿਸੇ ਵੀ ਮਰੀਜ਼ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ।
ਘਟਨਾ ਸਬੰਧੀ ਆਰ.ਸੀ.ਐਮ.ਪੀ. ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਅਤੇ ਜਾਂਚ ਹਜੇ ਜਾਰੀ ਹੈ।