5 hours ago
Swift News
ਬੀ.ਸੀ. ਸਰਕਾਰ ਨੇ 2026-27 ਲਈ ਸੂਬੇ ਭਰ ਵਿੱਚ ਹੁਨਰਮੰਦ ਟਰੇਡਜ਼ ਦੀ ਸਿਖਲਾਈ ਲਈ 5,000 ਨਵੀਆਂ ਟ੍ਰੇਨਿੰਗ ਸੀਟਾਂ ਜੋੜਣ ਦਾ ਐਲਾਨ ਕੀਤਾ ਹੈ। ਪ੍ਰੀਮੀਅਰ ਡੇਵਿਡ ਐਬੀ ਨੇ ਇਹ ਐਲਾਨ ਕਵਾਂਟਲੈਨ ਪੌਲੀਟੈਕਨਿਕ ਯੂਨੀਵਰਸਿਟੀ (KPU) ਕਲੋਵਰਡੇਲ ਕੈਂਪਸ ਵਿੱਚ ਕੀਤਾ।
ਇਨ੍ਹਾਂ ਵਿੱਚੋਂ 462 ਨਵੀਆਂ ਸੀਟਾਂ ਕੇ.ਪੀ.ਯੂ. ਨੂੰ ਸਤੰਬਰ ਤੋਂ ਮਿਲਣਗੀਆਂ, ਜਿਸ ਨਾਲ ਯੂਨੀਵਰਸਿਟੀ ਵਿੱਚ ਟਰੇਡਜ਼ ਟ੍ਰੇਨਿੰਗ ਸੀਟਾਂ ਦੀ ਗਿਣਤੀ ਵੱਧ ਕੇ 1,762 ਹੋ ਜਾਵੇਗੀ। ਇਸ ਯੋਜਨਾ 'ਤੇ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ 241 ਮਿਲੀਅਨ ਡਾਲਰ ਖਰਚੇਗੀ।
ਪ੍ਰੀਮੀਅਰ ਐਬੀ ਨੇ ਕਿਹਾ ਕਿ ਇਸ ਨਾਲ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਭਵਿੱਖ ਦੀਆਂ ਨੌਕਰੀਆਂ ਲਈ ਸਿਖਲਾਈ ਮਿਲੇਗੀ ਅਤੇ ਸੂਬੇ ਵਿੱਚ ਘਰਾਂ, ਹਸਪਤਾਲਾਂ, ਸਕੂਲਾਂ ਅਤੇ ਸਰੀ-ਲੈਂਗਲੀ ਸਕਾਈਟ੍ਰੇਨ ਵਰਗੇ ਵੱਡੇ ਪ੍ਰੋਜੈਕਟਾਂ ਲਈ ਲੋੜੀਂਦੇ ਹੁਨਰਮੰਦ ਕਾਮੇ ਤਿਆਰ ਹੋਣਗੇ।
ਸਰਕਾਰ ਦਾ ਕਹਿਣਾ ਹੈ ਕਿ ਨਵੀਆਂ ਸੀਟਾਂ ਨਾਲ ਅਪ੍ਰੈਂਟਿਸਸ਼ਿਪ ਪ੍ਰੋਗਰਾਮਾਂ ਦੀਆਂ ਉਡੀਕ ਸੂਚੀਆਂ ਘਟਣਗੀਆਂ ਅਤੇ ਇਲੈਕਟ੍ਰੀਸ਼ਨ, ਪਲੰਬਰ, ਮਿਲਰਾਈਟ, ਕਨਸਟਰਕਸ਼ਨ ਕਰਾਫਟ ਵਰਕਰ ਅਤੇ ਪਾਰਟਸ ਟੈਕਨੀਸ਼ਨ ਵਰਗੇ ਖੇਤਰਾਂ ਵਿੱਚ ਹੋਰ ਲੋਕਾਂ ਨੂੰ ਸਿਖਲਾਈ ਦੇ ਮੌਕੇ ਮਿਲਣਗੇ।