1 day ago
Swift News
ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੇ ਆਪਰੇਸ਼ਨ ਹਾਰਡ ਬਾਲ ਤਹਿਤ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ 30 ਸਾਲਾ ਅੰਮ੍ਰਿਤਪਾਲ ਸਿੰਘ ਨੂੰ ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਮਲੇ ਵਿੱਚ 'ਵਾਂਟੇਡ' ਘੋਸ਼ਿਤ ਕੀਤਾ ਹੈ।
ਐਫਬੀਆਈ ਮੁਤਾਬਕ ਅੰਮ੍ਰਿਤਪਾਲ ਸਿੰਘ ਦਾ ਕਥਿਤ ਸਬੰਧ ਵੈਨਕੂਵਰ ਅਧਾਰਿਤ ਰਵਿੰਦਰ ਢੰਡਾ ਆਰਗੇਨਾਈਜ਼ਡ ਕਰਾਈਮ ਗਰੁੱਪ ਨਾਲ ਹੈ। ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਇਹ ਗਿਰੋਹ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਵੱਡੀ ਮਾਤਰਾ ਵਿੱਚ ਕੋਕੇਨ ਅਤੇ ਮੈਥਾਮਫੈਟਾਮੀਨ ਦੀ ਤਸਕਰੀ ਕਰਦਾ ਸੀ।
ਅੰਮ੍ਰਿਤਪਾਲ ਸਿੰਘ 'ਤੇ ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਵੰਡ ਅਤੇ ਨਿਰਯਾਤ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ। 23 ਜੂਨ 2026 ਨੂੰ ਲਾਸ ਐਂਜਲਸ ਸਥਿਤ ਅਮਰੀਕੀ ਡਿਸਟ੍ਰਿਕਟ ਕੋਰਟ ਨੇ ਉਸ ਦੀ ਗ੍ਰਿਫ਼ਤਾਰੀ ਲਈ ਫੈਡਰਲ ਵਾਰੰਟ ਜਾਰੀ ਕੀਤਾ ਸੀ।
ਜਾਂਚਕਰਤਾਵਾਂ ਅਨੁਸਾਰ 2023 ਤੋਂ 2024 ਦਰਮਿਆਨ ਇਸ ਗਿਰੋਹ ਨੇ ਕਥਿਤ ਤੌਰ 'ਤੇ 948 ਪੌਂਡ ਤੋਂ ਵੱਧ ਕੋਕੇਨ ਦੀ ਸਰਹੱਦ ਪਾਰ ਤਸਕਰੀ ਕੀਤੀ। ਆਪਰੇਸ਼ਨ ਹਾਰਡ ਬਾਲ ਤਹਿਤ ਐਫਬੀਆਈ ਅਤੇ ਆਰਸੀਐਮਪੀ ਨੇ ਰਵਿੰਦਰ ਢੰਡਾ, ਲਾਰੈਂਸ ਬਿਸ਼ਨੋਈ ਅਤੇ ਭਗਵਾਨਪੁਰੀਆ ਗੈਂਗਾਂ ਨੂੰ ਨਿਸ਼ਾਨਾ ਬਣਾਇਆ, ਜਿਸ ਦੌਰਾਨ ਕਈ ਮੈਂਬਰ ਗ੍ਰਿਫ਼ਤਾਰ ਕੀਤੇ ਗਏ ਅਤੇ ਗਿਰੋਹਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ।
ਨੋਟ: ਇਹ ਸਾਰੇ ਦੋਸ਼ ਜਾਂਚ ਏਜੰਸੀਆਂ ਵੱਲੋਂ ਲਗਾਏ ਗਏ ਹਨ ਅਤੇ ਅਦਾਲਤ ਵਿੱਚ ਅਜੇ ਸਾਬਤ ਨਹੀਂ ਹੋਏ।