1 ਕੈਨੇਡਾ ਦੇ ਪ੍ਰਧਾਨ ਮੰਤਰੀ ਚੀਨ ਦੌਰੇ 'ਤੇ, ਮੈਕਸੀਕੋ ਦੀ ਰਾਸ਼ਟਰਪਤੀ ਨਾਲ ਵੀ ਹੋਵੇਗੀ ਮੁਲਾਕਾਤ 2 ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ ਵੱਲੋਂ ਨਹੀਂ ਬੁਲਾਇਆ ਜਾਵੇਗਾ ਪਤਝੜ ਇਜਲਾਸ 3 ਵੱਡੇ ਪ੍ਰੋਜੈਕਟਾਂ ਨੂੰ ਜਲਦੀ ਮਨਜ਼ੂਰੀ ਦੇਣ ਵਾਲੇ ਬਿੱਲ ਵਿੱਚ ਸੋਧਾਂ ਲਈ ਲਿਬਰਲ ਸੰਸਦ ਮੈਂਬਰ ਸਹਿਮਤ 4 ਸਰੀ ’ਚ ਗੋਲੀਬਾਰੀ ਦੌਰਾਨ 52 ਸਾਲਾ ਵਿਅਕਤੀ ਦੀ ਮੌਤ, ਕਤਲ ਦੀ ਜਾਂਚ ਜਾਰੀ 5 ਮਾਈਕ੍ਰੋਸਾਫਟ ਦੀਆਂ ਸੇਵਾਵਾਂ ਦੂਜੇ ਦਿਨ ਵੀ ਠੱਪ, ਕੈਨੇਡਾ ਦੇ ਹਸਪਤਾਲਾਂ ਅਤੇ ਸਰਕਾਰੀ ਵਿਭਾਗਾਂ ਦਾ ਕੰਮ ਪ੍ਰਭਾਵਿਤ 6 ਸਰੀ ਵਿੱਚ ਘਰ ਅੰਦਰ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ, Ihit ਵੱਲੋਂ ਜਾਂਚ ਸ਼ੁਰੂ 7 ਕੋਕੁਇਟਲਮ ਦੇ ਸਕੂਲਾਂ ਵਿੱਚ ਧਮਕੀਆਂ ਦੇ ਮਾਮਲੇ ’ਚ ਨਾਬਾਲਗ ਖ਼ਿਲਾਫ਼ ਦੋਸ਼ ਆਇਦ 8 ਸਰੀ ਸਿਟੀ ਹਾਲ ਵਿੱਚ ਮੇਅਰ ਡੱਗ ਮੈਕੈਲਮ ਦੇ ਸੱਤਾ ਸੰਭਾਲਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਵਿੱਚ ਫੇਰਬਦਲ 9 ਬੀ.ਸੀ. ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਅਤੇ ਭਾਰੀ ਮੀਂਹ ਦੀ ਚਿਤਾਵਨੀ, ਵੈਨਕੂਵਰ ਆਈਲੈਂਡ ’ਤੇ 100 ਮਿਲੀਮੀਟਰ ਤੱਕ ਮੀਂਹ... 1 ਕੈਨੇਡਾ ਦੇ ਪ੍ਰਧਾਨ ਮੰਤਰੀ ਚੀਨ ਦੌਰੇ 'ਤੇ, ਮੈਕਸੀਕੋ ਦੀ ਰਾਸ਼ਟਰਪਤੀ ਨਾਲ ਵੀ ਹੋਵੇਗੀ ਮੁਲਾਕਾਤ 2 ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ ਵੱਲੋਂ ਨਹੀਂ ਬੁਲਾਇਆ ਜਾਵੇਗਾ ਪਤਝੜ ਇਜਲਾਸ 3 ਵੱਡੇ ਪ੍ਰੋਜੈਕਟਾਂ ਨੂੰ ਜਲਦੀ ਮਨਜ਼ੂਰੀ ਦੇਣ ਵਾਲੇ ਬਿੱਲ ਵਿੱਚ ਸੋਧਾਂ ਲਈ ਲਿਬਰਲ ਸੰਸਦ ਮੈਂਬਰ ਸਹਿਮਤ 4 ਸਰੀ ’ਚ ਗੋਲੀਬਾਰੀ ਦੌਰਾਨ 52 ਸਾਲਾ ਵਿਅਕਤੀ ਦੀ ਮੌਤ, ਕਤਲ ਦੀ ਜਾਂਚ ਜਾਰੀ 5 ਮਾਈਕ੍ਰੋਸਾਫਟ ਦੀਆਂ ਸੇਵਾਵਾਂ ਦੂਜੇ ਦਿਨ ਵੀ ਠੱਪ, ਕੈਨੇਡਾ ਦੇ ਹਸਪਤਾਲਾਂ ਅਤੇ ਸਰਕਾਰੀ ਵਿਭਾਗਾਂ ਦਾ ਕੰਮ ਪ੍ਰਭਾਵਿਤ 6 ਸਰੀ ਵਿੱਚ ਘਰ ਅੰਦਰ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ, Ihit ਵੱਲੋਂ ਜਾਂਚ ਸ਼ੁਰੂ 7 ਕੋਕੁਇਟਲਮ ਦੇ ਸਕੂਲਾਂ ਵਿੱਚ ਧਮਕੀਆਂ ਦੇ ਮਾਮਲੇ ’ਚ ਨਾਬਾਲਗ ਖ਼ਿਲਾਫ਼ ਦੋਸ਼ ਆਇਦ 8 ਸਰੀ ਸਿਟੀ ਹਾਲ ਵਿੱਚ ਮੇਅਰ ਡੱਗ ਮੈਕੈਲਮ ਦੇ ਸੱਤਾ ਸੰਭਾਲਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਵਿੱਚ ਫੇਰਬਦਲ 9 ਬੀ.ਸੀ. ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਅਤੇ ਭਾਰੀ ਮੀਂਹ ਦੀ ਚਿਤਾਵਨੀ, ਵੈਨਕੂਵਰ ਆਈਲੈਂਡ ’ਤੇ 100 ਮਿਲੀਮੀਟਰ ਤੱਕ ਮੀਂਹ...

ਕੈਨੇਡਾ ਦੇ ਪ੍ਰਧਾਨ ਮੰਤਰੀ ਚੀਨ ਦੌਰੇ 'ਤੇ, ਮੈਕਸੀਕੋ ਦੀ ਰਾਸ਼ਟਰਪਤੀ ਨਾਲ ਵੀ ਹੋਵੇਗੀ ਮੁਲਾਕਾਤ

Swift News

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੰਗਲਵਾਰ ਨੂੰ ਚੀਨ ਦੇ ਸ਼ਹਿਰ ਸ਼ੇਨਜ਼ੇਨ ਵਿੱਚ ਏਸ਼ੀਆ-ਪੈਸਿਫਿਕ ਆਰਥਿਕ ਸਹਿਯੋਗ (APEC) ਸੰਮੇਲਨ ਦੌਰਾਨ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬਾਮ ਨਾਲ ਮੁਲਾਕਾਤ ਹੋਣ ਜਾ ਰਹੀ ਹੈ। ਦੋਵੇਂ ਆਗੂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਨਾਲ ਵਪਾਰਕ ਗੱਲਬਾਤ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਅਨਿਸ਼ਚਿਤਤਾ ਦੇ ਮੱਦੇਨਜ਼ਰ ਮੁਲਾਕਾਤ ਕਰਨਗੇ।

ਇਸ ਮੀਟਿੰਗ ਦੌਰਾਨ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਾਲੇ ਵਪਾਰਕ ਸਮਝੌਤੇ CUSMA ਦੇ ਭਵਿੱਖ ਬਾਰੇ ਵੀ ਚਰਚਾ ਹੋਣ ਦੀ ਉਮੀਦ ਹੈ। ਦੋਵਾਂ ਦੇਸ਼ਾਂ ਨੇ ਟਰੰਪ ਵੱਲੋਂ ਲਗਾਏ ਗਏ ਭਾਰੀ ਟੈਰਿਫਾਂ ਨਾਲ ਨਜਿੱਠਣ ਲਈ ਵੱਖੋ-ਵੱਖਰੇ ਤਰੀਕੇ ਅਪਣਾਏ ਹਨ, ਪਰ ਦੋਵਾਂ ਨੂੰ ਅਮਰੀਕੀ ਟੈਰਿਫਾਂ ਅਤੇ ਨਵੇਂ ਟੈਰਿਫ ਲਗਾਉਣ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟਾਂ ਮੁਤਾਬਕ ਅਮਰੀਕੀ Commerce Secretary ਹਾਵਰਡ ਲਟਨਿਕ ਨੇ ਮੈਕਸੀਕੋ ਅਤੇ ਕੈਨੇਡਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਵਿੱਚ ਰੁਕਾਵਟ ਪਾਈ ਹੈ। ਦੋਵੇਂ ਦੇਸ਼ CUSMA ਸਮਝੌਤੇ ਨੂੰ ਨਵਿਆਉਣ ਅਤੇ ਆਪਣੇ ਕਾਰੋਬਾਰਾਂ ਨੂੰ ਟੈਰਿਫਾਂ ਤੋਂ ਰਾਹਤ ਦਿਵਾਉਣ ਦਾ ਰਸਤਾ ਲੱਭ ਰਹੇ ਹਨ। ਟਰੰਪ ਸਰਕਾਰ ਨੇ ਜੁਲਾਈ ਵਿੱਚ ਇਸ ਸਮਝੌਤੇ ਨੂੰ ਨਵਿਆਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਹੁਣ ਹਰ ਸਾਲ ਇਸ ਦੀ ਸਮੀਖਿਆ ਹੋਵੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਗੱਲਬਾਤ ਕਰਨਾ ਮੁਸ਼ਕਲ ਹੋ ਗਿਆ ਹੈ, ਕਿਉਂਕਿ ਫ਼ੈਸਲਿਆਂ ਵਿੱਚ ਸਿਰਫ਼ ਵਪਾਰਕ ਨੁਮਾਇੰਦੇ ਹੀ ਨਹੀਂ, ਸਗੋਂ Commerce Secretary ਅਤੇ ਖੁਦ ਰਾਸ਼ਟਰਪਤੀ ਵੀ ਦਖ਼ਲ ਦੇ ਰਹੇ ਹਨ। ਕੈਨੇਡਾ ਅਤੇ ਮੈਕਸੀਕੋ ਦੀ ਕੋਸ਼ਿਸ਼ ਹੈ ਕਿ ਵਪਾਰਕ ਸਮਝੌਤੇ ਨੂੰ ਵੱਧ ਤੋਂ ਵੱਧ ਬਰਕਰਾਰ ਰੱਖਿਆ ਜਾਵੇ ਅਤੇ ਟੈਰਿਫਾਂ ਵਿੱਚ ਕਟੌਤੀ ਕਰਵਾਈ ਜਾਵੇ।