1 Abbotsford ਵਿੱਚ ਹੋਈ Stabbing ਦੀ ਘਟਨਾ ਵਿੱਚ ਇੱਕ ਜ਼ਖਮੀ 2 ਕੈਨੇਡਾ ਦੀ ਜੌਬ ਮਾਰਕੀਟ ਵਿੱਚ ਮਿਲੇ ਮੰਦੀ ਦੇ ਸੰਕੇਤ 3 Kal Dosanjh ਮਾਮਲੇ ਵਿੱਚ ਵੱਡੇ ਖੁਲਾਸੇ-19 ਪੀੜਤਾਂ ਨਾਲ 3 ਮਿਲੀਅਨ ਤੋਂ ਵੱਧ ਦੀ ਕਥਿਤ ਧੋਖਾਧੜੀ 4 ਸਰੀ ਸਿਟੀ ਦੀ ਸਹਾਇਤਾ ਨਾਲ ਖੁੱਲ੍ਹਿਆ ਪਹਿਲਾ ਮੈਡੀਕਲ ਕਲੀਨਿਕ 5 ਗੋਲਡਨ ਈਅਰਜ਼ ਪਾਰਕ ਗ੍ਰਾਫਿਟੀ ਮਾਮਲੇ ’ਚ ਗ੍ਰਿਫ਼ਤਾਰੀ 6 ਕੈਨੇਡਾ-ਅਮਰੀਕਾ ਟਰੇਡ ਵਾਰ ਹੋਰ ਭੜਕਣ ਦੇ ਸੰਕੇਤ 7 ਕੈਨੇਡਾ ਦਾ ਅਮਰੀਕਾ ਵਿਰੁੱਧ Dollar-For-Dollar Counter Tariffs ਪਲਾਨ 8 ਕੈਨੇਡੀਅਨ ਐਸੋਸੀਏਸ਼ਨ ਆਫ ਬਰਾਡਕਾਸਟਰਜ਼ (Cab) ਨੇ ਪ੍ਰਗਟਾਈ ਫੈਡਰਲ ਸਰਕਾਰ ਪ੍ਰਤੀ ਨਾਰਾਜ਼ਗੀ 9 ਟਰੰਪ ਦੇ ਬਿਆਨਾਂ ਦਰਮਿਆਨ ਕੈਨੇਡਾ-ਅਮਰੀਕਾ ਵਪਾਰ ਗੱਲਬਾਤ ਜਾਰੀ 1 Abbotsford ਵਿੱਚ ਹੋਈ Stabbing ਦੀ ਘਟਨਾ ਵਿੱਚ ਇੱਕ ਜ਼ਖਮੀ 2 ਕੈਨੇਡਾ ਦੀ ਜੌਬ ਮਾਰਕੀਟ ਵਿੱਚ ਮਿਲੇ ਮੰਦੀ ਦੇ ਸੰਕੇਤ 3 Kal Dosanjh ਮਾਮਲੇ ਵਿੱਚ ਵੱਡੇ ਖੁਲਾਸੇ-19 ਪੀੜਤਾਂ ਨਾਲ 3 ਮਿਲੀਅਨ ਤੋਂ ਵੱਧ ਦੀ ਕਥਿਤ ਧੋਖਾਧੜੀ 4 ਸਰੀ ਸਿਟੀ ਦੀ ਸਹਾਇਤਾ ਨਾਲ ਖੁੱਲ੍ਹਿਆ ਪਹਿਲਾ ਮੈਡੀਕਲ ਕਲੀਨਿਕ 5 ਗੋਲਡਨ ਈਅਰਜ਼ ਪਾਰਕ ਗ੍ਰਾਫਿਟੀ ਮਾਮਲੇ ’ਚ ਗ੍ਰਿਫ਼ਤਾਰੀ 6 ਕੈਨੇਡਾ-ਅਮਰੀਕਾ ਟਰੇਡ ਵਾਰ ਹੋਰ ਭੜਕਣ ਦੇ ਸੰਕੇਤ 7 ਕੈਨੇਡਾ ਦਾ ਅਮਰੀਕਾ ਵਿਰੁੱਧ Dollar-For-Dollar Counter Tariffs ਪਲਾਨ 8 ਕੈਨੇਡੀਅਨ ਐਸੋਸੀਏਸ਼ਨ ਆਫ ਬਰਾਡਕਾਸਟਰਜ਼ (Cab) ਨੇ ਪ੍ਰਗਟਾਈ ਫੈਡਰਲ ਸਰਕਾਰ ਪ੍ਰਤੀ ਨਾਰਾਜ਼ਗੀ 9 ਟਰੰਪ ਦੇ ਬਿਆਨਾਂ ਦਰਮਿਆਨ ਕੈਨੇਡਾ-ਅਮਰੀਕਾ ਵਪਾਰ ਗੱਲਬਾਤ ਜਾਰੀ

ਕੈਨੇਡਾ ਦੀ ਜੌਬ ਮਾਰਕੀਟ ਵਿੱਚ ਮਿਲੇ ਮੰਦੀ ਦੇ ਸੰਕੇਤ

Swift News

ਕੈਨੇਡਾ ਦੀ ਜੌਬ ਮਾਰਕੀਟ ਵਿੱਚ ਅਗਸਤ ਮਹੀਨੇ ਮੰਦੀ ਦੇ ਸੰਕੇਤ ਮਿਲੇ ਹਨ। ਸਟੈਟਸ ਕੈਨੇਡਾ ਮੁਤਾਬਕ, ਅਗਸਤ ਵਿੱਚ ਦੇਸ਼ ਵਿੱਚ 42 ਹਜ਼ਾਰ ਨੌਕਰੀਆਂ ਘਟੀਆਂ, ਜਦਕਿ ਅਰਥਸ਼ਾਸਤਰੀਆਂ ਨੂੰ 15 ਹਜ਼ਾਰ ਨੌਕਰੀਆਂ ਵਧਣ ਦੀ ਉਮੀਦ ਸੀ।

ਬੇਰੁਜ਼ਗਾਰੀ ਦਰ 6.4 ਫੀਸਦੀ ’ਤੇ ਸਥਿਰ ਰਹੀ। ਇਹ ਅੰਕੜਾ ਅਜਿਹੇ ਸਮੇਂ ਆਇਆ ਹੈ ਜਦੋਂ ਅਪ੍ਰੈਲ ਤੋਂ ਜੁਲਾਈ ਵਿਚਕਾਰ ਕੈਨੇਡਾ ਵਿੱਚ 1 ਲੱਖ 81 ਹਜ਼ਾਰ ਨੌਕਰੀਆਂ ਵਧੀਆਂ ਸਨ।

ਅਗਸਤ ਵਿੱਚ ਪ੍ਰਾਈਵੇਟ ਸੈਕਟਰ ਅਤੇ self-employed ਵਰਕਰਾਂ ਦੀ ਗਿਣਤੀ ਵਿੱਚ ਵੱਡਾ ਬਦਲਾਅ ਨਹੀਂ ਆਇਆ, ਪਰ ਪਬਲਿਕ ਸੈਕਟਰ ਵਿੱਚ 20 ਹਜ਼ਾਰ ਨੌਕਰੀਆਂ ਘਟੀਆਂ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਸਰਕਾਰੀ ਖੇਤਰ ਵਿੱਚ ਰੁਜ਼ਗਾਰ ਘਟਿਆ ਹੈ।

ਦੂਜੇ ਪਾਸੇ, ਅਮਰੀਕੀ ਟੈਰਿਫਾਂ ਤੋਂ ਪ੍ਰਭਾਵਿਤ ਮੈਨੂਫੈਕਚਰਿੰਗ ਸੈਕਟਰ ਵਿੱਚ 22 ਹਜ਼ਾਰ ਨੌਕਰੀਆਂ ਵਧੀਆਂ, ਜੋ ਇੱਕ ਹੈਰਾਨੀਜਨਕ ਮਜ਼ਬੂਤੀ ਵਜੋਂ ਸਾਹਮਣੇ ਆਈ ਹੈ।

ਨੌਜਵਾਨਾਂ ਲਈ ਵੀ ਅਗਸਤ ਮੁਸ਼ਕਲ ਰਿਹਾ। 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਨੇ 19 ਹਜ਼ਾਰ ਨੌਕਰੀਆਂ ਗੁਆਈਆਂ। ਹਾਲਾਂਕਿ, ਇਸ ਸਾਲ ਗਰਮੀਆਂ ਦੌਰਾਨ ਵਿਦਿਆਰਥੀਆਂ ਦੀ ਬੇਰੁਜ਼ਗਾਰੀ ਦਰ ਪਿਛਲੇ ਸਾਲ ਨਾਲੋਂ ਘੱਟ ਰਹੀ।