56 minutes ago
Swift News
ਕੈਨੇਡਾ ਵਿੱਚ ਰੁਜ਼ਗਾਰ ਦੇ ਮੋਰਚੇ ’ਤੇ ਹਾਲਾਤ ਇੱਕ ਵਾਰ ਫਿਰ ਚੁਣੌਤੀਪੂਰਨ ਬਣਦੇ ਨਜ਼ਰ ਆ ਰਹੇ ਹਨ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅਕਤੂਬਰ ਮਹੀਨੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਬੇਰੁਜ਼ਗਾਰੀ ਦਰ ਵਧ ਕੇ 6.7 ਫ਼ੀਸਦੀ ਹੋ ਗਈ ਹੈ, ਜਦਕਿ ਸਤੰਬਰ ਵਿੱਚ ਇਹ ਦਰ 6.5 ਫ਼ੀਸਦੀ ਸੀ। ਅਕਤੂਬਰ ਦੌਰਾਨ ਦੇਸ਼ ਵਿੱਚੋਂ 4 ਹਜ਼ਾਰ 700 ਨੌਕਰੀਆਂ ਘਟੀਆਂ ਹਨ। ਇਸ ਤੋਂ ਪਹਿਲਾਂ ਅਗਸਤ ਅਤੇ ਸਤੰਬਰ ਦੌਰਾਨ ਵੀ ਕੁੱਲ ਇੱਕ ਲੱਖ 10 ਹਜ਼ਾਰ ਨੌਕਰੀਆਂ ਖ਼ਤਮ ਹੋਈਆਂ ਸਨ। ਅਕਤੂਬਰ ਵਿੱਚ ਪ੍ਰਾਈਵੇਟ ਸੈਕਟਰ ਵਿੱਚ 53 ਹਜ਼ਾਰ ਨੌਕਰੀਆਂ ਘਟੀਆਂ, ਜਦਕਿ ਪਬਲਿਕ ਸੈਕਟਰ ਵਿੱਚ 50 ਹਜ਼ਾਰ ਨੌਕਰੀਆਂ ਦਾ ਵਾਧਾ ਦਰਜ ਕੀਤਾ ਗਿਆ। ਨੌਜਵਾਨਾਂ ਲਈ ਵੀ ਨੌਕਰੀਆਂ ਦੀ ਸਥਿਤੀ ਚਿੰਤਾਜਨਕ ਰਹੀ। 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਰ ਵਧ ਕੇ 13.7 ਫ਼ੀਸਦੀ ਹੋ ਗਈ ਹੈ। ਇਸ ਤੋਂ ਇਲਾਵਾ ਹੋਲਸੇਲ ਅਤੇ ਰਿਟੇਲ ਵਪਾਰ ਖੇਤਰ ਵਿੱਚ ਸਭ ਤੋਂ ਵੱਧ 29 ਹਜ਼ਾਰ ਨੌਕਰੀਆਂ ਘਟੀਆਂ ਹਨ। ਟਰਾਂਸਪੋਰਟੇਸ਼ਨ, ਵੇਅਰਹਾਊਸਿੰਗ, ਫੂਡ ਅਤੇ ਅਕਾਮੋਡੇਸ਼ਨ ਸੈਕਟਰ ਵਿੱਚ ਵੀ ਨੌਕਰੀਆਂ ਘਟੀਆਂ ਹਨ। ਉੱਥੇ ਹੀ ਅਕਤੂਬਰ ਵਿੱਚ ਕਾਮਿਆਂ ਦੀ ਔਸਤ ਘੰਟਾਵਾਰ ਤਨਖ਼ਾਹ ਵਿੱਚ ਸਾਲਾਨਾ ਆਧਾਰ ’ਤੇ 2.2 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।