57 minutes ago
Swift News
Tesla ਦੇ CEO Elon Musk ਨੇ ਕਿਹਾ ਹੈ ਕਿ ਕੰਪਨੀ 2027 ਦੇ ਮੱਧ ਤੱਕ ਆਪਣੀ Texas Gigafactory ਵਿੱਚ Cybertruck ਦਾ ਉਤਪਾਦਨ ਹੌਲੀ-ਹੌਲੀ ਬੰਦ ਕਰ ਦੇਵੇਗੀ। ਇਹ ਫੈਸਲਾ ਕਈ ਸਾਲਾਂ ਤੋਂ ਉਮੀਦ ਨਾਲੋਂ ਘੱਟ ਵਿਕਰੀ ਹੋਣ ਤੋਂ ਬਾਅਦ ਲਿਆ ਜਾ ਰਿਹਾ ਹੈ। Cybertruck ਨੂੰ ਸ਼ੁਰੂ ਵਿੱਚ ਰਵਾਇਤੀ ਪਿਕਅੱਪ ਟਰੱਕਾਂ ਦਾ ਮੁਕਾਬਲਾ ਕਰਨ ਵਾਲੇ ਵਾਹਨ ਵਜੋਂ ਪੇਸ਼ ਕੀਤਾ ਗਿਆ ਸੀ, ਪਰ ਇਸ ਦੇ ਭਾਰੀ ਅਤੇ ਵੱਖਰੇ ਕੋਣਾਂ ਵਾਲੇ ਡਿਜ਼ਾਈਨ ਕਾਰਨ ਇਸ ਦੀ ਵਿਕਰੀ ਕੁਝ ਹੀ ਬਾਜ਼ਾਰਾਂ ਤੱਕ ਸੀਮਤ ਰਹੀ। Elon Musk ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਕਿਹਾ ਕਿ Cybertruck ਦਾ ਉਤਪਾਦਨ ਘਟਾਉਣ ਨਾਲ ਕੰਪਨੀ ਆਪਣੇ ਨਵੇਂ Cybercab ਮਾਡਲ ਦਾ ਉਤਪਾਦਨ ਵਧਾ ਸਕੇਗੀ। Cybercab ਨੂੰ Tesla ਦੀ Robotaxi ਯੋਜਨਾ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ Cybertruck ਦਾ ਉਤਪਾਦਨ ਕਿਸੇ ਹੋਰ ਫੈਕਟਰੀ ਵਿੱਚ ਤਬਦੀਲ ਕੀਤਾ ਜਾਵੇਗਾ ਜਾਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। Cybertruck ਦੀ ਡਿਲਿਵਰੀ 2023 ਦੇ ਅਖੀਰ ਵਿੱਚ ਸ਼ੁਰੂ ਹੋਈ ਸੀ। Kelley Blue Book ਮੁਤਾਬਕ, 2025 ਵਿੱਚ ਅਮਰੀਕਾ ਵਿੱਚ ਇਸ ਦੇ ਸਿਰਫ਼ 20 ਹਜ਼ਾਰ 237 ਯੂਨਿਟ ਵਿਕੇ, ਜੋ 2024 ਦੇ ਮੁਕਾਬਲੇ 48 ਫੀਸਦੀ ਘੱਟ ਸਨ। Musk ਨੇ ਪਹਿਲਾਂ ਹਰ ਸਾਲ ਢਾਈ ਲੱਖ Cybertruck ਵੇਚਣ ਦਾ ਟੀਚਾ ਰੱਖਿਆ ਸੀ।