58 minutes ago
Swift News
ਬ੍ਰਿਟਿਸ਼ ਕੋਲੰਬੀਆ ਦੇ ਆਉਣ ਵਾਲੇ ਪ੍ਰੀਮੀਅਰ Lorne Doerkson ਨੇ ਪ੍ਰਧਾਨ ਮੰਤਰੀ Mark Carney ਦੀ ਲਿਬਰਲ ਸਰਕਾਰ ਵੱਲੋਂ ਪੇਸ਼ ਕੀਤੇ ਫੈਡਰਲ ਬਜਟ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਇਸ ਬਜਟ ਨੂੰ ਕੈਨੇਡਾ ਦੇ ਆਰਥਿਕ ਭਵਿੱਖ ਬਾਰੇ ਇੱਕ ਉਤਸ਼ਾਹਜਨਕ ਅਤੇ ਮਹੱਤਵਪੂਰਨ ਯੋਜਨਾ ਦੱਸਿਆ। ਉਨ੍ਹਾਂ ਕਿਹਾ ਕਿ ਆਵਾਜਾਈ ਅਤੇ ਕੁਦਰਤੀ ਸਰੋਤਾਂ ਦੇ ਖੇਤਰ ਵਿੱਚ ਬੀ.ਸੀ. ਕੋਲ ਵੱਡੇ ਮੌਕੇ ਹਨ। ਫੈਡਰਲ ਬਜਟ ਵਿੱਚ ਅਮਰੀਕੀ ਟੈਰਿਫਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕੈਨੇਡਾ ਦੇ ਜੰਗਲਾਤ ਉਦਯੋਗ ਲਈ ਅਗਲੇ ਛੇ ਸਾਲਾਂ ਦੌਰਾਨ 6.5 ਅਰਬ ਡਾਲਰ ਦੀ ਮਦਦ ਰੱਖੀ ਗਈ ਹੈ। Doerkson ਨੇ ਉਮੀਦ ਜਤਾਈ ਹੈ ਕਿ ਇਸ ਫੰਡ ਦਾ ਵੱਡਾ ਹਿੱਸਾ ਬੀ.ਸੀ. ਨੂੰ ਮਿਲੇਗਾ, ਕਿਉਂਕਿ ਜੰਗਲਾਤ ਉਦਯੋਗ ਸੂਬੇ ਦੀ ਆਰਥਿਕਤਾ ਲਈ ਅਹਿਮ ਹੈ। ਇਸ ਰਕਮ ਵਿੱਚੋਂ 4 billion ਡਾਲਰ ਨਵੀਂ Forestry Sector Accelerator ਯੋਜਨਾ ਲਈ ਰੱਖੇ ਗਏ ਹਨ, ਜਿਸ ਤਹਿਤ ਵੱਡੀਆਂ ਫੈਕਟਰੀਆਂ ਵਿੱਚ ਨਿਵੇਸ਼ ਅਤੇ ਪੁਰਾਣੀਆਂ ਫੈਕਟਰੀਆਂ ਨੂੰ Biofuel ਅਤੇ Biorefinery ਸਹੂਲਤਾਂ ਵਿੱਚ ਬਦਲਣ ਲਈ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, 2 billion ਡਾਲਰ ਫੈਕਟਰੀਆਂ ਅਤੇ ਮਸ਼ੀਨਰੀ ਨੂੰ ਆਧੁਨਿਕ ਬਣਾਉਣ ਅਤੇ $500 million ਡਾਲਰ ਲੱਕੜ ਦੀ ਸਪਲਾਈ ਵਧਾਉਣ ਲਈ ਰੱਖੇ ਗਏ ਹਨ। BC Council of Forest Industries ਦੀ ਮੁਖੀ Kim Haakstad ਨੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਬੀ.ਸੀ. ਨੂੰ ਇਸ ਰਕਮ ਵਿੱਚੋਂ ਕਿੰਨਾ ਹਿੱਸਾ ਮਿਲੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਫੰਡਿੰਗ ਨਾਲ ਉਦਯੋਗ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ ਅਤੇ ਲੱਕੜ ਦੀ ਸਪਲਾਈ ਵਧਾਉਣ, ਨਿਵੇਸ਼ ਲਿਆਉਣ ਅਤੇ ਨੌਕਰੀਆਂ ਬਚਾਉਣ ਲਈ ਸਪੱਸ਼ਟ ਯੋਜਨਾ ਦੀ ਲੋੜ ਹੈ। ਬੀ.ਸੀ. ਦੇ ਮੌਜੂਦਾ ਜੰਗਲਾਤ ਮੰਤਰੀ Ravi Parmar ਨੇ ਇਸ ਫੰਡਿੰਗ ਨੂੰ ਇੱਕ ਚੰਗੀ ਸ਼ੁਰੂਆਤ ਦੱਸਿਆ ਅਤੇ ਕਿਹਾ ਕਿ ਸੂਬੇ ਨੂੰ ਇਸ ਵਿੱਚੋਂ ਆਪਣਾ ਬਣਦਾ ਹਿੱਸਾ ਮਿਲਣਾ ਚਾਹੀਦਾ ਹੈ।