1 ਬਰੈਂਪਟਨ ਵਾਸੀ ਦੇ ਨਾਂ ’ਤੇ 35 ਹਜ਼ਾਰ ਡਾਲਰ ਦੀ ਧੋਖਾਧੜੀ 2 ਕੈਨੇਡੀਅਨਾਂ ਦੇ ਅਮਰੀਕਾ ਯਾਤਰਾ ਤੋਂ ਦੂਰ ਰਹਿਣ ਕਾਰਨ ਟੂਰਿਜ਼ਮ ਪ੍ਰਭਾਵਿਤ 3 ਕੈਨੇਡੀਅਨ ਐਸਟ੍ਰੋਨਾਟ ਜੋਸ਼ੂਆ ਕੁਟਰਿਕ ਪੁੱਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 4 ਕੈਨੇਡਾ ਵਿੱਚ ਈ-ਬਾਈਕ ਅਤੇ ਈ-ਸਕੂਟਰਾਂ ਦੀ ਵਧ ਰਹੀ ਰਫ਼ਤਾਰ ਤੇ ਸੁਰੱਖਿਆ ’ਤੇ ਸਵਾਲ 5 ਸੂਕ ਬਰੂਇੰਗ ਕੰਪਨੀ ਦੇ ਸਹਿ-ਮਾਲਕ ਨੂੰ ਵਿਵਾਦਿਤ ਟੀ-ਸ਼ਰਟ ਮਾਮਲੇ ਤੋਂ ਬਾਅਦ ਨੌਕਰੀ ਤੋਂ ਕੱਢਿਆ 6 Lng Canada ਦੇ Phase 2 ਪ੍ਰਾਜੈਕਟ ਲਈ ਚੀਨੀ ਸਟੀਲ ਦੀ ਵਰਤੋਂ ਹੋਵੇਗੀ 7 ਕੈਨੇਡਾ ਦੇ Second Sons ਗਰੁੱਪ ’ਤੇ ਨਾਜ਼ੀ ਵਿਚਾਰਧਾਰਾ ਦੇ ਦੋਸ਼ 8 ਤਸਵਾਸਨ ਮਿਲਜ਼ ਨੇੜੇ ਵਾਹਨ ਦੀ ਟੱਕਰ ਵਿੱਚ ਦੋ ਦੀ ਮੌਤ, ਦੋ ਹਸਪਤਾਲ ਦਾਖ਼ਲ 9 ਕੈਨੇਡਾ ਦੀ ਇੱਕ ਸਰਕਾਰੀ ਵੈੱਬਸਾਈਟ ਨੂੰ Ai ਏਜੰਟਾਂ ਵੱਲੋਂ ਹੈਕ ਕਰਨ ਦੀ ਕੋਸ਼ਿਸ਼ 1 ਬਰੈਂਪਟਨ ਵਾਸੀ ਦੇ ਨਾਂ ’ਤੇ 35 ਹਜ਼ਾਰ ਡਾਲਰ ਦੀ ਧੋਖਾਧੜੀ 2 ਕੈਨੇਡੀਅਨਾਂ ਦੇ ਅਮਰੀਕਾ ਯਾਤਰਾ ਤੋਂ ਦੂਰ ਰਹਿਣ ਕਾਰਨ ਟੂਰਿਜ਼ਮ ਪ੍ਰਭਾਵਿਤ 3 ਕੈਨੇਡੀਅਨ ਐਸਟ੍ਰੋਨਾਟ ਜੋਸ਼ੂਆ ਕੁਟਰਿਕ ਪੁੱਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 4 ਕੈਨੇਡਾ ਵਿੱਚ ਈ-ਬਾਈਕ ਅਤੇ ਈ-ਸਕੂਟਰਾਂ ਦੀ ਵਧ ਰਹੀ ਰਫ਼ਤਾਰ ਤੇ ਸੁਰੱਖਿਆ ’ਤੇ ਸਵਾਲ 5 ਸੂਕ ਬਰੂਇੰਗ ਕੰਪਨੀ ਦੇ ਸਹਿ-ਮਾਲਕ ਨੂੰ ਵਿਵਾਦਿਤ ਟੀ-ਸ਼ਰਟ ਮਾਮਲੇ ਤੋਂ ਬਾਅਦ ਨੌਕਰੀ ਤੋਂ ਕੱਢਿਆ 6 Lng Canada ਦੇ Phase 2 ਪ੍ਰਾਜੈਕਟ ਲਈ ਚੀਨੀ ਸਟੀਲ ਦੀ ਵਰਤੋਂ ਹੋਵੇਗੀ 7 ਕੈਨੇਡਾ ਦੇ Second Sons ਗਰੁੱਪ ’ਤੇ ਨਾਜ਼ੀ ਵਿਚਾਰਧਾਰਾ ਦੇ ਦੋਸ਼ 8 ਤਸਵਾਸਨ ਮਿਲਜ਼ ਨੇੜੇ ਵਾਹਨ ਦੀ ਟੱਕਰ ਵਿੱਚ ਦੋ ਦੀ ਮੌਤ, ਦੋ ਹਸਪਤਾਲ ਦਾਖ਼ਲ 9 ਕੈਨੇਡਾ ਦੀ ਇੱਕ ਸਰਕਾਰੀ ਵੈੱਬਸਾਈਟ ਨੂੰ Ai ਏਜੰਟਾਂ ਵੱਲੋਂ ਹੈਕ ਕਰਨ ਦੀ ਕੋਸ਼ਿਸ਼

‘Maple Washing’ ’ਤੇ ਚਿੰਤਾ, ਕੈਨੇਡੀਅਨ ਗ੍ਰੋਸਰੀ ਖਰੀਦਣ ਵਾਲੇ ਲੇਬਲਾਂ ਦੀ ਕਰ ਰਹੇ ਜਾਂਚ

Swift News

ਅਮਰੀਕਾ ਨਾਲ ਚੱਲ ਰਹੀ ਟਰੇਡ ਵਾਰ ਦੇ ਵਿਚਕਾਰ ਕਈ ਕੈਨੇਡੀਅਨ ਗ੍ਰੋਸਰੀ ਖਰੀਦਦੇ ਸਮੇਂ ਇਹ ਯਕੀਨੀ ਬਣਾਉਣ ਲਈ ਉਤਪਾਦਾਂ ਦੇ ਲੇਬਲ ਧਿਆਨ ਨਾਲ ਪੜ੍ਹ ਰਹੇ ਹਨ ਕਿ ਸਮਾਨ ਕੈਨੇਡਾ ਵਿੱਚ ਬਣਿਆ ਜਾਂ ਉਗਾਇਆ ਗਿਆ ਹੈ। ਓਨਟਾਰੀਓ ਦੇ ਮਿਲਟਨ ਦੀ ਰਹਿਣ ਵਾਲੀ ਜੋਐਨ ਇਰਵਿਨ ਵੀ ਕੈਨੇਡੀਅਨ ਉਤਪਾਦ ਖਰੀਦਣ ਦੀ ਕੋਸ਼ਿਸ਼ ਕਰਦੀ ਹੈ। ਹਾਲ ਹੀ ਵਿੱਚ ਉਹ ਵਾਲਮਾਰਟ ਵਿੱਚ ਬਲੈਕਬੈਰੀਜ਼ ਖਰੀਦ ਰਹੀ ਸੀ। ਸ਼ੈਲਫ਼ ’ਤੇ ਲੱਗੇ ਟੈਗ ’ਤੇ ਇਨ੍ਹਾਂ ਨੂੰ “Product of Canada” ਦੱਸਿਆ ਗਿਆ ਸੀ ਅਤੇ ਕੀਮਤ 3 ਡਾਲਰ 84 ਸੈਂਟ ਸੀ। ਪਰ ਜਦੋਂ ਇਰਵਿਨ ਨੇ ਪੈਕਿੰਗ ਧਿਆਨ ਨਾਲ ਦੇਖੀ ਤਾਂ ਉਸ ’ਤੇ ਸਾਫ਼ ਲਿਖਿਆ ਸੀ “Product of USA”। ਇਸ ’ਤੇ ਇਰਵਿਨ ਨੇ ਵਾਲਮਾਰਟ ਦੇ ਪ੍ਰੋਡਿਊਸ ਮੈਨੇਜਰ ਕੋਲ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਇਹ ਗੁੰਮਰਾਹ ਕਰਨ ਵਾਲੀ ਜਾਣਕਾਰੀ ਹੈ। ਇਸ ਤਰ੍ਹਾਂ ਦੇ ਮਾਮਲਿਆਂ ਨੂੰ “Maple Washing” ਕਿਹਾ ਜਾਂਦਾ ਹੈ, ਜਿਸ ਵਿੱਚ ਸਾਈਨ, ਤਸਵੀਰਾਂ ਜਾਂ ਹੋਰ ਜਾਣਕਾਰੀ ਰਾਹੀਂ ਕਿਸੇ ਉਤਪਾਦ ਨੂੰ ਕੈਨੇਡੀਅਨ ਦਿਖਾਇਆ ਜਾਂਦਾ ਹੈ, ਜਦਕਿ ਉਹ ਕਿਸੇ ਹੋਰ ਦੇਸ਼ ਦਾ ਹੁੰਦਾ ਹੈ। ਪਹਿਲਾਂ ਵੀ ਗ੍ਰੀਨ ਬੀਨਜ਼ ਨੂੰ ਕੈਨੇਡੀਅਨ ਦੱਸਿਆ ਗਿਆ, ਜਦਕਿ ਪੈਕਿੰਗ ’ਤੇ Guatemala, ਅਤੇ ਰੈੱਡ ਓਨੀਅਨਜ਼ ਨੂੰ ਕੈਨੇਡੀਅਨ ਦੱਸਿਆ ਗਿਆ, ਜਦਕਿ ਪੈਕਿੰਗ ’ਤੇ Egypt ਲਿਖਿਆ ਸੀ। ਵਾਲਮਾਰਟ ਨੇ ਕਿਹਾ ਹੈ ਕਿ ਉਹ ਦੇਸ਼-ਵਾਰ ਜਾਣਕਾਰੀ ਸਹੀ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਗਲਤੀ ਪਤਾ ਲੱਗਣ ’ਤੇ ਉਸ ਨੂੰ ਜਲਦੀ ਠੀਕ ਕੀਤਾ ਜਾਂਦਾ ਹੈ। ਕੰਪਨੀ ਨੇ ਗਾਹਕਾਂ ਨੂੰ ਸਭ ਤੋਂ ਤਾਜ਼ਾ ਜਾਣਕਾਰੀ ਲਈ ਪੈਕਿੰਗ ’ਤੇ ਦਿੱਤੇ ਵੇਰਵੇ ਦੇਖਣ ਦੀ ਸਲਾਹ ਦਿੱਤੀ ਹੈ।