1 ਸਰੀ ਸਿਟੀ ਸੈਂਟਰਲ ਨੇੜਲੇ Safeway ਨੂੰ ਢਾਹੁਣ ਦਾ ਕੰਮ ਚਾਲੂ, ਬਣੇਗਾ ਨਵਾਂ ਅਰੀਨਾ 2 ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ ਅਲਬਰਟਾ ਵਿੱਚ ਹੋਵਗੀ ਕੈਬਨਿਟ ਨਾਲ ਮੀਟਿੰਗ 3 ਕੈਨੇਡਾ ਦੇ ਬੈਂਕਾਂ ਵਿੱਚ Ai ਦੀ ਵਧਦੀ ਵਰਤੋਂ, ਨੌਕਰੀਆਂ ’ਤੇ ਅਸਰ ਦੀ ਚਿੰਤਾ 4 ਹੁਣ ਟਰੰਪ ਨੂੰ ਵੋਟ ਪਾਉਣ 'ਤੇ ਮਿਲੇਗਾ $5000 ਡਾਲਰ ? 5 Kal Dosanjh ਨੇਂ ਆਪਣੇ ਖਿਲਾਫ ਲੱਗੇ ਦੋਸ਼ਾਂ ਤੋਂ ਕੀਤਾ ਇਨਕਾਰ 6 ਕਿਊਬੈਕ ਪਰਿਵਾਰ ਨੂੰ 8 ਸਾਲ ਬਾਅਦ ਜਾਣਾ ਪਿਆ ਭਾਰਤ ਵਾਪਸ 7 Abbotsford ਵਿੱਚ ਹੋਈ Stabbing ਦੀ ਘਟਨਾ ਵਿੱਚ ਇੱਕ ਜ਼ਖਮੀ 8 ਕੈਨੇਡਾ ਦੀ ਜੌਬ ਮਾਰਕੀਟ ਵਿੱਚ ਮਿਲੇ ਮੰਦੀ ਦੇ ਸੰਕੇਤ 9 Kal Dosanjh ਮਾਮਲੇ ਵਿੱਚ ਵੱਡੇ ਖੁਲਾਸੇ-19 ਪੀੜਤਾਂ ਨਾਲ 3 ਮਿਲੀਅਨ ਤੋਂ ਵੱਧ ਦੀ ਕਥਿਤ ਧੋਖਾਧੜੀ 1 ਸਰੀ ਸਿਟੀ ਸੈਂਟਰਲ ਨੇੜਲੇ Safeway ਨੂੰ ਢਾਹੁਣ ਦਾ ਕੰਮ ਚਾਲੂ, ਬਣੇਗਾ ਨਵਾਂ ਅਰੀਨਾ 2 ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ ਅਲਬਰਟਾ ਵਿੱਚ ਹੋਵਗੀ ਕੈਬਨਿਟ ਨਾਲ ਮੀਟਿੰਗ 3 ਕੈਨੇਡਾ ਦੇ ਬੈਂਕਾਂ ਵਿੱਚ Ai ਦੀ ਵਧਦੀ ਵਰਤੋਂ, ਨੌਕਰੀਆਂ ’ਤੇ ਅਸਰ ਦੀ ਚਿੰਤਾ 4 ਹੁਣ ਟਰੰਪ ਨੂੰ ਵੋਟ ਪਾਉਣ 'ਤੇ ਮਿਲੇਗਾ $5000 ਡਾਲਰ ? 5 Kal Dosanjh ਨੇਂ ਆਪਣੇ ਖਿਲਾਫ ਲੱਗੇ ਦੋਸ਼ਾਂ ਤੋਂ ਕੀਤਾ ਇਨਕਾਰ 6 ਕਿਊਬੈਕ ਪਰਿਵਾਰ ਨੂੰ 8 ਸਾਲ ਬਾਅਦ ਜਾਣਾ ਪਿਆ ਭਾਰਤ ਵਾਪਸ 7 Abbotsford ਵਿੱਚ ਹੋਈ Stabbing ਦੀ ਘਟਨਾ ਵਿੱਚ ਇੱਕ ਜ਼ਖਮੀ 8 ਕੈਨੇਡਾ ਦੀ ਜੌਬ ਮਾਰਕੀਟ ਵਿੱਚ ਮਿਲੇ ਮੰਦੀ ਦੇ ਸੰਕੇਤ 9 Kal Dosanjh ਮਾਮਲੇ ਵਿੱਚ ਵੱਡੇ ਖੁਲਾਸੇ-19 ਪੀੜਤਾਂ ਨਾਲ 3 ਮਿਲੀਅਨ ਤੋਂ ਵੱਧ ਦੀ ਕਥਿਤ ਧੋਖਾਧੜੀ

ਸਰੀ ਸਿਟੀ ਸੈਂਟਰਲ ਨੇੜਲੇ Safeway ਨੂੰ ਢਾਹੁਣ ਦਾ ਕੰਮ ਚਾਲੂ, ਬਣੇਗਾ ਨਵਾਂ ਅਰੀਨਾ

Swift News

ਸਰੀ ਵਿੱਚ ਕਿੰਗ ਜੌਰਜ ਬੁਲੇਵਾਰਡ ਅਤੇ 104 ਐਵੇਨਿਊ ’ਤੇ ਸਥਿਤ ਪੁਰਾਣੇ Safeway ਸਟੋਰ ਦੀ demolition ਅੱਜ, 10 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਇਹ ਥਾਂ ਭਵਿੱਖ ਵਿੱਚ 10 ਹਜ਼ਾਰ ਸੀਟਾਂ ਵਾਲੇ ਅਰੀਨਾ, ਕਾਨਫਰੰਸ ਸੈਂਟਰ ਅਤੇ ਐਂਟਰਟੇਨਮੈਂਟ ਡਿਸਟ੍ਰਿਕਟ ਲਈ ਪ੍ਰਸਤਾਵਿਤ ਕੀਤੀ ਗਈ ਹੈ। ਸਰੀ ਦੀ ਮੇਅਰ ਬ੍ਰੈਂਡਾ ਲੌਕ ਮੁਤਾਬਕ, ਇਸ ਪ੍ਰੋਜੈਕਟ ਵਿੱਚ ਇੱਕ ਵੱਡਾ event plaza ਵੀ ਬਣਾਇਆ ਜਾਵੇਗਾ। ਇਸ ਅਰੀਨਾ ਵਿੱਚ Western Hockey League ਦੀ Vancouver Giants ਟੀਮ ਨੂੰ ਮੁੱਖ tenant ਵਜੋਂ ਲਿਆਉਣ ਦੀ ਯੋਜਨਾ ਹੈ, ਜਿਸ ਨਾਲ ਟੀਮ Langley Events Centre ਤੋਂ ਸਰੀ ਸ਼ਿਫਟ ਹੋ ਸਕਦੀ ਹੈ। ਪ੍ਰਸਤਾਵਿਤ ਪ੍ਰੋਜੈਕਟ ਦੀ ਲਾਗਤ ਲਗਭਗ 360 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ ਅਤੇ ਇਸ ਦੇ 2030 ਤੱਕ ਤਿਆਰ ਹੋਣ ਦੀ ਸੰਭਾਵਨਾ ਹੈ। ਇਹ ਯੋਜਨਾ ਅਕਤੂਬਰ 17 ਦੀ civic election ਤੋਂ ਪਹਿਲਾਂ ਮੇਅਰ ਲੌਕ ਦੇ campaign promises ਵਿੱਚੋਂ ਇੱਕ ਹੈ, ਹਾਲਾਂਕਿ ਵਿਰੋਧੀ ਮੇਅਰ ਅਤੇ ਕੌਂਸਲ ਉਮੀਦਵਾਰ ਇਸ ਵੱਡੇ ਅਰੀਨਾ ਪ੍ਰੋਜੈਕਟ ਨੂੰ ਲੈ ਕੇ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ। ਸਰੀ ਹੁਣ ਇਸ ਪ੍ਰੋਜੈਕਟ ਦੀ planning, design ਅਤੇ construction ਲਈ project manager ਦੀ ਭਰਤੀ ਵੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਪੁਰਾਣੇ Safeway ਸਟੋਰ ਨੇ 29 ਮਈ 2021 ਨੂੰ ਆਪਣਾ ਆਖਰੀ ਦਿਨ ਕਾਰੋਬਾਰ ਕੀਤਾ ਸੀ।