17 hours ago
Swift News
ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਅਤੇ ਸ਼ੁੱਕਰਵਾਰ ਨੂੰ ਅਲਬਰਟਾ ਦੇ ਬੈਨਫ ਵਿੱਚ ਆਪਣੀ ਕੈਬਨਿਟ ਨਾਲ ਬੰਦ ਦਰਵਾਜ਼ਿਆਂ ਪਿੱਛੇ ਮੀਟਿੰਗਾਂ ਕਰਨਗੇ। ਇਹ ਮੀਟਿੰਗਾਂ ਅਜਿਹੇ ਸਮੇਂ ਹੋ ਰਹੀਆਂ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੈਨੇਡਾ ਦੀ ਵਪਾਰਕ ਜੰਗ ਹੋਰ ਤਿੱਖੀ ਹੋ ਰਹੀ ਹੈ। ਟਰੰਪ ਨੇ ਮੰਗਲਵਾਰ ਨੂੰ Executive Orders ’ਤੇ ਦਸਤਖ਼ਤ ਕਰਕੇ ਕੁਝ ਕੈਨੇਡੀਅਨ ਵਸਤਾਂ ਦੀ ਅਮਰੀਕਾ ਵਿੱਚ import ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸ਼ਰਾਬ, ਮੋਟਰਸਾਈਕਲ ਅਤੇ ਡੇਅਰੀ ਉਤਪਾਦ ਸ਼ਾਮਲ ਹਨ।ਇਹ ਕਦਮ ਓਟਾਵਾ ਵੱਲੋਂ ਅਮਰੀਕੀ ਵਸਤਾਂ ’ਤੇ ਲਗਾਏ ਗਏ ਕਈ ਅਰਬ ਡਾਲਰ ਦੇ counter-tariffs ਤੋਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਕੈਨੇਡਾ ਅਤੇ ਅਮਰੀਕਾ ਵਿਚਾਲੇ ਦੋਪੱਖੀ ਵਪਾਰਕ ਗੱਲਬਾਤ ਆਖਰੀ ਸਮੇਂ ’ਤੇ ਨਾਕਾਮ ਹੋ ਗਈ ਸੀ ਅਤੇ ਟਰੰਪ ਨੇ ਕੈਨੇਡੀਅਨ ਉਤਪਾਦਾਂ ’ਤੇ ਨਵੇਂ ਟੈਰਿਫ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਇਸ ਦੌਰਾਨ ਕਾਰਨੀ ਦੀ ਸਰਕਾਰ ਪਾਰਲੀਮੈਂਟ ਦੇ ਪਤਝੜ ਸੈਸ਼ਨ ਲਈ ਆਪਣਾ ਏਜੰਡਾ ਵੀ ਤਿਆਰ ਕਰ ਰਹੀ ਹੈ, ਜੋ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਸ਼ੁਰੂ ਹੋਣਾ ਹੈ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਬੈਨਫ ਰਿਟਰੀਟ ਦੌਰਾਨ ਕੈਬਨਿਟ ਮੰਤਰੀਆਂ ਨੂੰ ਅਰਥਵਿਵਸਥਾ, Indigenous partnerships ਅਤੇ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਮਹਿਮਾਨ ਮਾਹਿਰਾਂ ਦੇ ਵਿਚਾਰ ਸੁਣਨ ਨੂੰ ਮਿਲਣਗੇ।