1 ਕੈਨੇਡਾ ਵਿੱਚ ਇਲਾਜ ਦੀ ਉਡੀਕ ਦੌਰਾਨ 29 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ 2 ਕੈਨੇਡਾ ਵਿੱਚ ਬੰਦੂਕਾਂ ’ਤੇ ਸਖ਼ਤ ਪਾਬੰਦੀਆਂ ਲਾਗੂ ਕਰਨ ਦੇ ਮਾਮਲੇ ’ਚ ਕਾਰਨੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ 3 ਕੈਨੇਡਾ ਵਿੱਚ ਯੋਗਤਾ ਤੋਂ ਘੱਟ ਪੱਧਰ ਦੀਆਂ ਨੌਕਰੀਆਂ ਕਰਨ ਲਈ ਮਜਬੂਰ ਨਵੇਂ ਪਰਵਾਸੀ 4 ਸਰੀ ਦੇ ਤਿੰਨ ਸਕੂਲਾਂ ਨੂੰ ਝੂਠੀਆਂ ਧਮਕੀਆਂ, ਸਵੈਟਿੰਗ ਦੇ ਸ਼ੱਕ ਹੇਠ ਪੁਲਿਸ ਜਾਂਚ ਜਾਰੀ 5 ਬਰੈਂਪਟਨ ਵਿੱਚ ਫਿਰੌਤੀ ਮਾਮਲੇ ’ਚ 29 ਸਾਲਾ ਜਸਜੀਤ ਸਿੰਘ ਗ੍ਰਿਫ਼ਤਾਰ, ਕਾਰੋਬਾਰੀ ਥਾਂ ਨੂੰ ਅੱਗ ਲਗਾਉਣ ਦਾ ਵੀ ਦੋਸ਼ 6 ਟੈਲੀਕਾਮ ਕੰਪਨੀਆਂ ਦੇ ਕਸਟਮਰ ਸਰਵਿਸ ਲਈ 10 ਮਿੰਟ ਦੀ ਹੱਦ ਤੈਅ ਕਰਨ ਦੀ ਮੰਗ, ਸਰਕਾਰ ਨੂੰ ਪਟੀਸ਼ਨ 7 ਗਲਤ ਸਜ਼ਾਵਾਂ ਦੇ ਮਾਮਲਿਆਂ ਦੀ ਸਮੀਖਿਆ ਕਰਨ ਵਾਲੇ ਨਵੇਂ ਕਮਿਸ਼ਨ ਲਈ ਭਰਤੀ ਸ਼ੁਰੂ 8 ਪਾਰਲੀਮੈਂਟਰੀ ਪ੍ਰੈੱਸ ਗੈਲਰੀ ਡਿਨਰ ’ਚ ਕਾਰਨੀ, ਪੋਇਲੀਵਰ ਅਤੇ ਹੋਰ ਆਗੂਆਂ ਨੇ ਇੱਕ-ਦੂਜੇ ’ਤੇ ਕੀਤੇ ਵਿਅੰਗਮਈ ਤੰਜ 9 ਬੀ.ਸੀ. ਸਰਕਾਰ ਫਰੇਜ਼ਰ ਵੈਲੀ ਵਿੱਚ ਡਰੱਗ ਸੁਪਰਲੈਬ ਨਾਲ ਜੁੜੀਆਂ ਪੰਜ ਜਾਇਦਾਦਾਂ, ਗੱਡੀਆਂ ਅਤੇ ਗਹਿਣੇ ਜ਼ਬਤ ਕਰਨ ਲਈ ਅਦਾ... 1 ਕੈਨੇਡਾ ਵਿੱਚ ਇਲਾਜ ਦੀ ਉਡੀਕ ਦੌਰਾਨ 29 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ 2 ਕੈਨੇਡਾ ਵਿੱਚ ਬੰਦੂਕਾਂ ’ਤੇ ਸਖ਼ਤ ਪਾਬੰਦੀਆਂ ਲਾਗੂ ਕਰਨ ਦੇ ਮਾਮਲੇ ’ਚ ਕਾਰਨੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ 3 ਕੈਨੇਡਾ ਵਿੱਚ ਯੋਗਤਾ ਤੋਂ ਘੱਟ ਪੱਧਰ ਦੀਆਂ ਨੌਕਰੀਆਂ ਕਰਨ ਲਈ ਮਜਬੂਰ ਨਵੇਂ ਪਰਵਾਸੀ 4 ਸਰੀ ਦੇ ਤਿੰਨ ਸਕੂਲਾਂ ਨੂੰ ਝੂਠੀਆਂ ਧਮਕੀਆਂ, ਸਵੈਟਿੰਗ ਦੇ ਸ਼ੱਕ ਹੇਠ ਪੁਲਿਸ ਜਾਂਚ ਜਾਰੀ 5 ਬਰੈਂਪਟਨ ਵਿੱਚ ਫਿਰੌਤੀ ਮਾਮਲੇ ’ਚ 29 ਸਾਲਾ ਜਸਜੀਤ ਸਿੰਘ ਗ੍ਰਿਫ਼ਤਾਰ, ਕਾਰੋਬਾਰੀ ਥਾਂ ਨੂੰ ਅੱਗ ਲਗਾਉਣ ਦਾ ਵੀ ਦੋਸ਼ 6 ਟੈਲੀਕਾਮ ਕੰਪਨੀਆਂ ਦੇ ਕਸਟਮਰ ਸਰਵਿਸ ਲਈ 10 ਮਿੰਟ ਦੀ ਹੱਦ ਤੈਅ ਕਰਨ ਦੀ ਮੰਗ, ਸਰਕਾਰ ਨੂੰ ਪਟੀਸ਼ਨ 7 ਗਲਤ ਸਜ਼ਾਵਾਂ ਦੇ ਮਾਮਲਿਆਂ ਦੀ ਸਮੀਖਿਆ ਕਰਨ ਵਾਲੇ ਨਵੇਂ ਕਮਿਸ਼ਨ ਲਈ ਭਰਤੀ ਸ਼ੁਰੂ 8 ਪਾਰਲੀਮੈਂਟਰੀ ਪ੍ਰੈੱਸ ਗੈਲਰੀ ਡਿਨਰ ’ਚ ਕਾਰਨੀ, ਪੋਇਲੀਵਰ ਅਤੇ ਹੋਰ ਆਗੂਆਂ ਨੇ ਇੱਕ-ਦੂਜੇ ’ਤੇ ਕੀਤੇ ਵਿਅੰਗਮਈ ਤੰਜ 9 ਬੀ.ਸੀ. ਸਰਕਾਰ ਫਰੇਜ਼ਰ ਵੈਲੀ ਵਿੱਚ ਡਰੱਗ ਸੁਪਰਲੈਬ ਨਾਲ ਜੁੜੀਆਂ ਪੰਜ ਜਾਇਦਾਦਾਂ, ਗੱਡੀਆਂ ਅਤੇ ਗਹਿਣੇ ਜ਼ਬਤ ਕਰਨ ਲਈ ਅਦਾ...

ਕੈਨੇਡਾ ਵਿੱਚ ਯੋਗਤਾ ਤੋਂ ਘੱਟ ਪੱਧਰ ਦੀਆਂ ਨੌਕਰੀਆਂ ਕਰਨ ਲਈ ਮਜਬੂਰ ਨਵੇਂ ਪਰਵਾਸੀ

Swift News

ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਨਵੇਂ ਪਰਵਾਸੀ ਆਪਣੀ ਯੋਗਤਾ ਤੋਂ ਘੱਟ ਪੱਧਰ ਦੀਆਂ ਨੌਕਰੀਆਂ ਕਰਨ ਲਈ ਮਜਬੂਰ ਹਨ। ਨਵੀਂ ਰਿਪੋਰਟ ਮੁਤਾਬਕ, ਇਸ ਕਾਰਨ ਸਰਕਾਰ ਵੱਲੋਂ ਉੱਚ ਸਿੱਖਿਆ ਅਤੇ ਵਿਸ਼ੇਸ਼ ਹੁਨਰ ਵਾਲੇ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਸੱਦਣ ਦੀ ਯੋਜਨਾ ਪ੍ਰਭਾਵਿਤ ਹੋ ਰਹੀ ਹੈ।

ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਸਾਲਾਨਾ ਰਿਪੋਰਟ 'ਸਿਲੈਕਟਿਡ ਬਟ ਨਿਗਲੈਕਟਿਡ' ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੂੰ ਵਿਦੇਸ਼ੀ ਡਿਗਰੀਆਂ ਅਤੇ ਪੇਸ਼ੇਵਰ ਯੋਗਤਾਵਾਂ ਨੂੰ ਮਾਨਤਾ ਦੇਣ ਦੀ ਪ੍ਰਕਿਰਿਆ ਵਿੱਚ ਸੁਧਾਰ ਕਰਨ ਦੀ ਲੋੜ ਹੈ, ਖਾਸ ਕਰਕੇ ਸਿਹਤ ਖੇਤਰ ਵਿੱਚ।

ਰਿਪੋਰਟ ਅਨੁਸਾਰ, ਅਗਲੇ ਸਾਲ ਕੈਨੇਡਾ ਆਉਣ ਵਾਲੇ 3 ਲੱਖ 80 ਹਜ਼ਾਰ ਪੱਕੇ ਪਰਵਾਸੀਆਂ ਵਿੱਚੋਂ ਲਗਭਗ ਅੱਧੇ ਯੂਨੀਵਰਸਿਟੀ ਸਿੱਖਿਆ ਪ੍ਰਾਪਤ ਹੋਣਗੇ। ਪਰ ਇਨ੍ਹਾਂ ਵਿੱਚੋਂ ਸਿਰਫ਼ 36 ਫ਼ੀਸਦੀ ਨੂੰ ਅਗਲੇ 20 ਸਾਲਾਂ ਦੌਰਾਨ ਆਪਣੀ ਯੋਗਤਾ ਮੁਤਾਬਕ ਨੌਕਰੀ ਮਿਲਣ ਦੀ ਸੰਭਾਵਨਾ ਹੈ।

ਜਦਕਿ 47 ਫ਼ੀਸਦੀ ਆਪਣੀ ਸਿੱਖਿਆ ਤੋਂ ਹੇਠਲੇ ਪੱਧਰ ਦੀਆਂ ਨੌਕਰੀਆਂ ਕਰਨਗੇ ਅਤੇ ਹਰ ਪੰਜ ਵਿੱਚੋਂ ਇੱਕ ਪਰਵਾਸੀ ਬਿਹਤਰ ਮੌਕਿਆਂ ਦੀ ਭਾਲ ਵਿੱਚ ਕੈਨੇਡਾ ਛੱਡ ਸਕਦਾ ਹੈ।

ਰਿਪੋਰਟ ਵਿੱਚ ਸਰਕਾਰ ਨੂੰ ਵਿਦੇਸ਼ੀ ਯੋਗਤਾਵਾਂ ਦੀ ਮਾਨਤਾ ਅਤੇ ਪਰਵਾਸੀਆਂ ਦੇ ਰੁਜ਼ਗਾਰ ਸਬੰਧੀ ਅੰਕੜਿਆਂ ਦੀ ਨਿਗਰਾਨੀ ਵਿੱਚ ਸੁਧਾਰ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।