23 hours ago
Swift News
ਮਾਂਟਰੀਅਲ ਦੇ 1989 ਦੇ ਭਿਆਨਕ ਗੋਲੀਬਾਰੀ ਕਾਂਡ ਦੀ ਬਰਸੀ ਨੇੜੇ ਆਉਂਦਿਆਂ ਹੀ ਬੰਦੂਕਾਂ ’ਤੇ ਸਖ਼ਤ ਕੰਟਰੋਲ ਦੀ ਮੰਗ ਕਰਨ ਵਾਲੀਆਂ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ’ਤੇ ਆਪਣੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਗਾਏ ਹਨ।
PolySeSouvient ਸਮੇਤ ਨੌਂ ਜਥੇਬੰਦੀਆਂ ਵੱਲੋਂ ਜਾਰੀ ਰਿਪੋਰਟ ਕਾਰਡ ਮੁਤਾਬਕ, ਸਰਕਾਰ ਨੇ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਹਥਿਆਰਾਂ ਦੀ ਵਰਤੋਂ ਰੋਕਣ, ਵੱਧ ਸਮਰੱਥਾ ਵਾਲੀਆਂ ਮੈਗਜ਼ੀਨਾਂ ’ਤੇ ਪੂਰੀ ਪਾਬੰਦੀ ਲਗਾਉਣ ਅਤੇ ਨਵੇਂ ਹਥਿਆਰਾਂ ਦੀ ਵਰਗੀਕਰਨ RCMP ਤੋਂ ਕਰਵਾਉਣ ਵਰਗੇ ਵਾਅਦਿਆਂ ’ਤੇ ਲੋੜੀਂਦੀ ਕਾਰਵਾਈ ਨਹੀਂ ਕੀਤੀ।
ਜਥੇਬੰਦੀਆਂ ਨੇ ਮੰਨਿਆ ਕਿ ਸਰਕਾਰ ਨੇ ਪਾਬੰਦੀਸ਼ੁਦਾ ਹਥਿਆਰਾਂ ਲਈ ਬਾਇਬੈਕ ਪ੍ਰੋਗਰਾਮ ਸ਼ੁਰੂ ਕੀਤਾ ਹੈ। ਹਾਲਾਂਕਿ, ਸਰਕਾਰ ਵੱਲੋਂ ਖਰੀਦਣ ਲਈ ਰੱਖੇ ਗਏ ਇੱਕ ਲੱਖ 36 ਹਜ਼ਾਰ ਹਥਿਆਰਾਂ ਵਿੱਚੋਂ ਅੱਧੇ ਤੋਂ ਵੀ ਘੱਟ ਹਥਿਆਰਾਂ ਦੇ ਮਾਲਕਾਂ ਨੇ ਮੁਆਵਜ਼ੇ ਲਈ ਰਜਿਸਟ੍ਰੇਸ਼ਨ ਕਰਵਾਈ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ SKS ਰਾਈਫਲ ਅਜੇ ਵੀ ਕਾਨੂੰਨੀ ਤੌਰ ’ਤੇ ਖਰੀਦੀ ਜਾ ਸਕਦੀ ਹੈ, ਜਦਕਿ ਇਸ ਦੀ ਵਰਤੋਂ ਕਈ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ 6 ਦਸੰਬਰ 1989 ਨੂੰ ਮਾਂਟਰੀਅਲ ਦੀ École Polytechnique ਵਿੱਚ ਇੱਕ ਬੰਦੂਕਧਾਰੀ ਨੇ 14 ਔਰਤਾਂ ਦੀ ਹੱਤਿਆ ਕਰ ਦਿੱਤੀ ਸੀ।