1 ਕੈਨੇਡਾ ਵਿੱਚ ਇਲਾਜ ਦੀ ਉਡੀਕ ਦੌਰਾਨ 29 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ 2 ਕੈਨੇਡਾ ਵਿੱਚ ਬੰਦੂਕਾਂ ’ਤੇ ਸਖ਼ਤ ਪਾਬੰਦੀਆਂ ਲਾਗੂ ਕਰਨ ਦੇ ਮਾਮਲੇ ’ਚ ਕਾਰਨੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ 3 ਕੈਨੇਡਾ ਵਿੱਚ ਯੋਗਤਾ ਤੋਂ ਘੱਟ ਪੱਧਰ ਦੀਆਂ ਨੌਕਰੀਆਂ ਕਰਨ ਲਈ ਮਜਬੂਰ ਨਵੇਂ ਪਰਵਾਸੀ 4 ਸਰੀ ਦੇ ਤਿੰਨ ਸਕੂਲਾਂ ਨੂੰ ਝੂਠੀਆਂ ਧਮਕੀਆਂ, ਸਵੈਟਿੰਗ ਦੇ ਸ਼ੱਕ ਹੇਠ ਪੁਲਿਸ ਜਾਂਚ ਜਾਰੀ 5 ਬਰੈਂਪਟਨ ਵਿੱਚ ਫਿਰੌਤੀ ਮਾਮਲੇ ’ਚ 29 ਸਾਲਾ ਜਸਜੀਤ ਸਿੰਘ ਗ੍ਰਿਫ਼ਤਾਰ, ਕਾਰੋਬਾਰੀ ਥਾਂ ਨੂੰ ਅੱਗ ਲਗਾਉਣ ਦਾ ਵੀ ਦੋਸ਼ 6 ਟੈਲੀਕਾਮ ਕੰਪਨੀਆਂ ਦੇ ਕਸਟਮਰ ਸਰਵਿਸ ਲਈ 10 ਮਿੰਟ ਦੀ ਹੱਦ ਤੈਅ ਕਰਨ ਦੀ ਮੰਗ, ਸਰਕਾਰ ਨੂੰ ਪਟੀਸ਼ਨ 7 ਗਲਤ ਸਜ਼ਾਵਾਂ ਦੇ ਮਾਮਲਿਆਂ ਦੀ ਸਮੀਖਿਆ ਕਰਨ ਵਾਲੇ ਨਵੇਂ ਕਮਿਸ਼ਨ ਲਈ ਭਰਤੀ ਸ਼ੁਰੂ 8 ਪਾਰਲੀਮੈਂਟਰੀ ਪ੍ਰੈੱਸ ਗੈਲਰੀ ਡਿਨਰ ’ਚ ਕਾਰਨੀ, ਪੋਇਲੀਵਰ ਅਤੇ ਹੋਰ ਆਗੂਆਂ ਨੇ ਇੱਕ-ਦੂਜੇ ’ਤੇ ਕੀਤੇ ਵਿਅੰਗਮਈ ਤੰਜ 9 ਬੀ.ਸੀ. ਸਰਕਾਰ ਫਰੇਜ਼ਰ ਵੈਲੀ ਵਿੱਚ ਡਰੱਗ ਸੁਪਰਲੈਬ ਨਾਲ ਜੁੜੀਆਂ ਪੰਜ ਜਾਇਦਾਦਾਂ, ਗੱਡੀਆਂ ਅਤੇ ਗਹਿਣੇ ਜ਼ਬਤ ਕਰਨ ਲਈ ਅਦਾ... 1 ਕੈਨੇਡਾ ਵਿੱਚ ਇਲਾਜ ਦੀ ਉਡੀਕ ਦੌਰਾਨ 29 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ 2 ਕੈਨੇਡਾ ਵਿੱਚ ਬੰਦੂਕਾਂ ’ਤੇ ਸਖ਼ਤ ਪਾਬੰਦੀਆਂ ਲਾਗੂ ਕਰਨ ਦੇ ਮਾਮਲੇ ’ਚ ਕਾਰਨੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ 3 ਕੈਨੇਡਾ ਵਿੱਚ ਯੋਗਤਾ ਤੋਂ ਘੱਟ ਪੱਧਰ ਦੀਆਂ ਨੌਕਰੀਆਂ ਕਰਨ ਲਈ ਮਜਬੂਰ ਨਵੇਂ ਪਰਵਾਸੀ 4 ਸਰੀ ਦੇ ਤਿੰਨ ਸਕੂਲਾਂ ਨੂੰ ਝੂਠੀਆਂ ਧਮਕੀਆਂ, ਸਵੈਟਿੰਗ ਦੇ ਸ਼ੱਕ ਹੇਠ ਪੁਲਿਸ ਜਾਂਚ ਜਾਰੀ 5 ਬਰੈਂਪਟਨ ਵਿੱਚ ਫਿਰੌਤੀ ਮਾਮਲੇ ’ਚ 29 ਸਾਲਾ ਜਸਜੀਤ ਸਿੰਘ ਗ੍ਰਿਫ਼ਤਾਰ, ਕਾਰੋਬਾਰੀ ਥਾਂ ਨੂੰ ਅੱਗ ਲਗਾਉਣ ਦਾ ਵੀ ਦੋਸ਼ 6 ਟੈਲੀਕਾਮ ਕੰਪਨੀਆਂ ਦੇ ਕਸਟਮਰ ਸਰਵਿਸ ਲਈ 10 ਮਿੰਟ ਦੀ ਹੱਦ ਤੈਅ ਕਰਨ ਦੀ ਮੰਗ, ਸਰਕਾਰ ਨੂੰ ਪਟੀਸ਼ਨ 7 ਗਲਤ ਸਜ਼ਾਵਾਂ ਦੇ ਮਾਮਲਿਆਂ ਦੀ ਸਮੀਖਿਆ ਕਰਨ ਵਾਲੇ ਨਵੇਂ ਕਮਿਸ਼ਨ ਲਈ ਭਰਤੀ ਸ਼ੁਰੂ 8 ਪਾਰਲੀਮੈਂਟਰੀ ਪ੍ਰੈੱਸ ਗੈਲਰੀ ਡਿਨਰ ’ਚ ਕਾਰਨੀ, ਪੋਇਲੀਵਰ ਅਤੇ ਹੋਰ ਆਗੂਆਂ ਨੇ ਇੱਕ-ਦੂਜੇ ’ਤੇ ਕੀਤੇ ਵਿਅੰਗਮਈ ਤੰਜ 9 ਬੀ.ਸੀ. ਸਰਕਾਰ ਫਰੇਜ਼ਰ ਵੈਲੀ ਵਿੱਚ ਡਰੱਗ ਸੁਪਰਲੈਬ ਨਾਲ ਜੁੜੀਆਂ ਪੰਜ ਜਾਇਦਾਦਾਂ, ਗੱਡੀਆਂ ਅਤੇ ਗਹਿਣੇ ਜ਼ਬਤ ਕਰਨ ਲਈ ਅਦਾ...

ਬਰੈਂਪਟਨ ਵਿੱਚ ਫਿਰੌਤੀ ਮਾਮਲੇ ’ਚ 29 ਸਾਲਾ ਜਸਜੀਤ ਸਿੰਘ ਗ੍ਰਿਫ਼ਤਾਰ, ਕਾਰੋਬਾਰੀ ਥਾਂ ਨੂੰ ਅੱਗ ਲਗਾਉਣ ਦਾ ਵੀ ਦੋਸ਼

Swift News

ਪੀਲ ਰੀਜਨਲ ਪੁਲਿਸ ਦੀ ਮੇਜਰ ਕ੍ਰਾਈਮਜ਼ ਯੂਨਿਟ ਨੇ ਫਿਰੌਤੀ ਦੇ ਇੱਕ ਮਾਮਲੇ ਵਿੱਚ ਬਰੈਂਪਟਨ ਦੇ 29 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਜੀਤ ਸਿੰਘ ਵਜੋਂ ਹੋਈ ਹੈ।

ਪੁਲਿਸ ਮੁਤਾਬਕ, ਅਪ੍ਰੈਲ ਮਹੀਨੇ ਤੋਂ ਪੀੜਤ ਵਿਅਕਤੀ ਨੂੰ ਲਗਾਤਾਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਉਸ ਦੇ ਪਰਿਵਾਰ, ਘਰ, ਕਾਰੋਬਾਰ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ।

ਪੁਲਿਸ ਅਨੁਸਾਰ, 5 ਸਤੰਬਰ ਨੂੰ ਸਵੇਰੇ ਕਰੀਬ ਪੌਣੇ ਪੰਜ ਵਜੇ ਪੀੜਤ ਦੇ ਕਾਰੋਬਾਰੀ ਸਥਾਨ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਇੱਕ ਵਿਅਕਤੀ ਨੇ ਗੈਰਾਜ ਦੇ ਦਰਵਾਜ਼ੇ ਨੇੜੇ ਗੈਸੋਲੀਨ ਵਰਗਾ ਜਲਣਸ਼ੀਲ ਪਦਾਰਥ ਪਾ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਇਮਾਰਤ ਦੇ ਅੰਦਰ ਅੱਗ ਫੈਲ ਗਈ।

ਇਸ ਘਟਨਾ ਵਿੱਚ ਕਾਰੋਬਾਰੀ ਸਥਾਨ ਅਤੇ ਨੇੜੇ ਖੜ੍ਹੇ ਵਾਹਨਾਂ ਦਾ ਕਰੀਬ ਇੱਕ ਲੱਖ ਡਾਲਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।

ਪੁਲਿਸ ਨੇ 9 ਅਕਤੂਬਰ ਨੂੰ ਜਸਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਉਸ ਖ਼ਿਲਾਫ਼ ਫਿਰੌਤੀ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਜ਼ਮਾਨਤ ਸਬੰਧੀ ਸੁਣਵਾਈ ਲਈ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ।

ਜਾਂਚ ਜਾਰੀ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਇਸ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।