1 ਕੈਨੇਡਾ ਦੇ Second Sons ਗਰੁੱਪ ’ਤੇ ਨਾਜ਼ੀ ਵਿਚਾਰਧਾਰਾ ਦੇ ਦੋਸ਼ 2 ਤਸਵਾਸਨ ਮਿਲਜ਼ ਨੇੜੇ ਵਾਹਨ ਦੀ ਟੱਕਰ ਵਿੱਚ ਦੋ ਦੀ ਮੌਤ, ਦੋ ਹਸਪਤਾਲ ਦਾਖ਼ਲ 3 ਕੈਨੇਡਾ ਦੀ ਇੱਕ ਸਰਕਾਰੀ ਵੈੱਬਸਾਈਟ ਨੂੰ Ai ਏਜੰਟਾਂ ਵੱਲੋਂ ਹੈਕ ਕਰਨ ਦੀ ਕੋਸ਼ਿਸ਼ 4 ਅਲਬਰਟਾ ਤੋਂ ਬੀ.ਸੀ. ਕੋਸਟ ਤੱਕ ਤੇਲ ਪਾਈਪਲਾਈਨ ਨੂੰ ਨੈਸ਼ਨਲ ਇੰਟਰੈਸਟ ਪ੍ਰਾਜੈਕਟ ਦਾ ਦਰਜਾ 5 ਐਬਟਸਫੋਰਡ ਦੀ ਮਹਿਲਾ ਜੇਲ੍ਹ ਵਿੱਚ ਨਸ਼ੀਲੇ ਪਦਾਰਥ ਅਤੇ ਹੋਰ ਸਮਾਨ ਬਰਾਮਦ 6 ਟਰੰਪ ਵੱਲੋਂ ਕੈਨੇਡੀਅਨ ਵਸਤਾਂ ਦੀ Imports ’ਤੇ ਪਾਬੰਦੀਆਂ ਲਾਗੂ 7 One B.c. ਵੱਲੋਂ ਅੱਠ ਬੀ.ਸੀ. ਕੰਜ਼ਰਵੇਟਿਵ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਨਾ ਲੜਨ ਦਾ ਫੈਸਲਾ 8 ਅਮੈਲੀਆ ਬਾਊਲਟਬੀ ਅਗਲੀਆਂ ਬੀ.ਸੀ. ਚੋਣਾਂ ਨਹੀਂ ਲੜੇਗੀ 9 ਮਾਰਕ ਕਾਰਨੀ ਅੱਜ ਵੈਨਕੂਵਰ ਵਿੱਚ ਊਰਜਾ ਖੇਤਰ ਬਾਰੇ ਵੱਡਾ ਐਲਾਨ ਕਰਨਗੇ 1 ਕੈਨੇਡਾ ਦੇ Second Sons ਗਰੁੱਪ ’ਤੇ ਨਾਜ਼ੀ ਵਿਚਾਰਧਾਰਾ ਦੇ ਦੋਸ਼ 2 ਤਸਵਾਸਨ ਮਿਲਜ਼ ਨੇੜੇ ਵਾਹਨ ਦੀ ਟੱਕਰ ਵਿੱਚ ਦੋ ਦੀ ਮੌਤ, ਦੋ ਹਸਪਤਾਲ ਦਾਖ਼ਲ 3 ਕੈਨੇਡਾ ਦੀ ਇੱਕ ਸਰਕਾਰੀ ਵੈੱਬਸਾਈਟ ਨੂੰ Ai ਏਜੰਟਾਂ ਵੱਲੋਂ ਹੈਕ ਕਰਨ ਦੀ ਕੋਸ਼ਿਸ਼ 4 ਅਲਬਰਟਾ ਤੋਂ ਬੀ.ਸੀ. ਕੋਸਟ ਤੱਕ ਤੇਲ ਪਾਈਪਲਾਈਨ ਨੂੰ ਨੈਸ਼ਨਲ ਇੰਟਰੈਸਟ ਪ੍ਰਾਜੈਕਟ ਦਾ ਦਰਜਾ 5 ਐਬਟਸਫੋਰਡ ਦੀ ਮਹਿਲਾ ਜੇਲ੍ਹ ਵਿੱਚ ਨਸ਼ੀਲੇ ਪਦਾਰਥ ਅਤੇ ਹੋਰ ਸਮਾਨ ਬਰਾਮਦ 6 ਟਰੰਪ ਵੱਲੋਂ ਕੈਨੇਡੀਅਨ ਵਸਤਾਂ ਦੀ Imports ’ਤੇ ਪਾਬੰਦੀਆਂ ਲਾਗੂ 7 One B.c. ਵੱਲੋਂ ਅੱਠ ਬੀ.ਸੀ. ਕੰਜ਼ਰਵੇਟਿਵ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਨਾ ਲੜਨ ਦਾ ਫੈਸਲਾ 8 ਅਮੈਲੀਆ ਬਾਊਲਟਬੀ ਅਗਲੀਆਂ ਬੀ.ਸੀ. ਚੋਣਾਂ ਨਹੀਂ ਲੜੇਗੀ 9 ਮਾਰਕ ਕਾਰਨੀ ਅੱਜ ਵੈਨਕੂਵਰ ਵਿੱਚ ਊਰਜਾ ਖੇਤਰ ਬਾਰੇ ਵੱਡਾ ਐਲਾਨ ਕਰਨਗੇ

ਤਸਵਾਸਨ ਮਿਲਜ਼ ਨੇੜੇ ਵਾਹਨ ਦੀ ਟੱਕਰ ਵਿੱਚ ਦੋ ਦੀ ਮੌਤ, ਦੋ ਹਸਪਤਾਲ ਦਾਖ਼ਲ

Swift News

ਡੈਲਟਾ ਪੁਲਿਸ ਮੁਤਾਬਕ, ਬੁੱਧਵਾਰ ਸਵੇਰੇ Tsawwassen Mills Mall ਦੇ ਬਾਹਰ ਚਾਰ ਪੈਦਲ ਯਾਤਰੀਆਂ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮ੍ਰਿਤਕ ਦੋਵਾਂ ਦੀ ਪਛਾਣ Tsawwassen First Nation ਦੇ Elders ਵਜੋਂ ਕੀਤੀ ਹੈ। ਪੁਲਿਸ ਮੁਤਾਬਕ, ਘਟਨਾ ਦੀ ਪੂਰੀ ਪ੍ਰਕਿਰਤੀ ਅਜੇ ਸਪੱਸ਼ਟ ਨਹੀਂ ਹੈ, ਪਰ ਮੁੱਢਲੀ ਜਾਂਚ ਵਿੱਚ ਸੰਕੇਤ ਮਿਲੇ ਹਨ ਕਿ ਟੱਕਰ ਤੋਂ ਪਹਿਲਾਂ ਵਾਹਨ ਚਲਾ ਰਹੇ ਵਿਅਕਤੀ ਨੂੰ Medical Emergency ਹੋ ਸਕਦੀ ਹੈ। ਪੁਲਿਸ ਨੇ ਕਿਹਾ ਕਿ ਘਟਨਾ ਦਾ Tsawwassen First Nation ਵਿੱਚ ਹੋ ਰਹੀ Truth and Reconciliation Walk ਨਾਲ ਕੋਈ ਸਬੰਧ ਨਹੀਂ ਹੈ ਅਤੇ ਇਸ ਸਮੇਂ ਲੋਕਾਂ ਦੀ ਸੁਰੱਖਿਆ ਨੂੰ ਕੋਈ ਹੋਰ ਖ਼ਤਰਾ ਨਹੀਂ ਹੈ। ਹਾਲਾਂਕਿ, Tsawwassen First Nation ਨੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ Truth and Reconciliation Walk ਦੌਰਾਨ ਵਾਪਰੀ। ਕਮਿਊਨਿਟੀ ਵੱਲੋਂ ਕਿਹਾ ਗਿਆ ਹੈ ਕਿ ਪਰਿਵਾਰਾਂ ਅਤੇ ਚੱਲ ਰਹੇ ਰਾਹਤ ਤੇ ਜਾਂਚ ਕਾਰਜਾਂ ਦੇ ਸਨਮਾਨ ਵਿੱਚ ਇਸ ਸਮੇਂ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ। ਘਟਨਾ ਤੋਂ ਬਾਅਦ Civil Emergency Alert ਵੀ ਜਾਰੀ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ।