3 hours ago
Swift News
ਐਬਟਸਫੋਰਡ, ਬੀ.ਸੀ. ਦੀ Fraser Valley Institution ਮਹਿਲਾ ਜੇਲ੍ਹ ਵਿੱਚ ਅਧਿਕਾਰੀਆਂ ਨੇ ਨਸ਼ੀਲੇ ਪਦਾਰਥਾਂ ਸਮੇਤ ਵੱਡੀ ਮਾਤਰਾ ਵਿੱਚ ਮਨਾਹੀਸ਼ੁਦਾ ਸਮਾਨ ਬਰਾਮਦ ਕੀਤਾ ਹੈ। Correctional Service Canada ਮੁਤਾਬਕ 24 ਸਤੰਬਰ ਨੂੰ ਸਟਾਫ਼ ਦੀ ਚੌਕਸੀ ਕਾਰਨ ਪੈਕੇਜਾਂ ਵਿੱਚੋਂ ਇਹ ਸਮਾਨ ਮਿਲਿਆ। ਬਰਾਮਦ ਕੀਤੀਆਂ ਚੀਜ਼ਾਂ ਵਿੱਚ Methamphetamine, ਤੰਬਾਕੂ ਅਤੇ Vaping Devices ਸ਼ਾਮਲ ਹਨ। ਅਧਿਕਾਰੀਆਂ ਨੇ ਬਰਾਮਦ ਸਮਾਨ ਦੀ ਜੇਲ੍ਹ ਅੰਦਰ ਅੰਦਾਜ਼ਨ ਕੀਮਤ 75 ਹਜ਼ਾਰ ਡਾਲਰ ਦੱਸੀ ਹੈ। ਇਸ ਮਾਮਲੇ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਜੇਲ੍ਹ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। Correctional Service Canada ਨੇ ਦੱਸਿਆ ਕਿ ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਹੋਰ Contraband ਨੂੰ ਦਾਖ਼ਲ ਹੋਣ ਤੋਂ ਰੋਕਣ ਲਈ ਕਈ ਤਰੀਕੇ ਵਰਤੇ ਜਾਂਦੇ ਹਨ। ਇਨ੍ਹਾਂ ਵਿੱਚ Ion Scanners ਅਤੇ Drug-Detector Dogs ਰਾਹੀਂ ਇਮਾਰਤਾਂ, ਨਿੱਜੀ ਸਮਾਨ, ਕੈਦੀਆਂ ਅਤੇ ਮੁਲਾਕਾਤੀਆਂ ਦੀ ਜਾਂਚ ਸ਼ਾਮਲ ਹੈ। ਅਧਿਕਾਰੀਆਂ ਮੁਤਾਬਕ ਜੇਲ੍ਹ ਵਿੱਚ ਸੁਰੱਖਿਆ ਯਕੀਨੀ ਬਣਾਉਣ ਲਈ Contraband ਰੋਕਣ ਦੇ ਉਪਾਅ ਹੋਰ ਸਖ਼ਤ ਕੀਤੇ ਜਾ ਰਹੇ ਹਨ ਅਤੇ ਇਸ ਕੰਮ ਲਈ ਪੁਲਿਸ ਨਾਲ ਵੀ ਮਿਲ ਕੇ ਕਾਰਵਾਈ ਕੀਤੀ ਜਾਂਦੀ ਹੈ। Fraser Valley Institution ਵਿੱਚ ਮਹਿਲਾ ਕੈਦੀਆਂ ਲਈ Minimum, Medium ਅਤੇ Maximum Security ਦੀਆਂ ਸਹੂਲਤਾਂ ਮੌਜੂਦ ਹਨ।