1 ਟਰੇਡ ਵਾਰ ਦੌਰਾਨ ਡਗ ਫੋਰਡ ਅਤੇ ਡੇਵਿਡ ਏਬੀ ਦੀ ਲੋਕਪ੍ਰਿਯਤਾ ਵਿੱਚ ਵਾਧਾ 2 ਪਾਰਟੀ ਦੀ ਅੰਦਰੂਨੀ ਖਿੱਚੋ-ਤਾਣ ਪੀਅਰ ਪੋਇਲੀਵਰ ਲਈ ਬਣੀ ਵੱਡੀ ਚੁਣੌਤੀ 3 European Commission ਕੈਨੇਡਾ ਨੂੰ ਪਹਿਲਾ ਐਸੋਸੀਏਟ ਮੈਂਬਰ ਬਣਾਉਣਾ ਚਾਹੁੰਦਾ ਹੈ 4 ਬੀ.ਸੀ. ਸਰਕਾਰ ਵੱਲੋਂ ਫੇਅਰਮੌਂਟ ਹੋਟਲਾਂ ’ਤੇ ਇੱਕ ਲੱਖ ਡਾਲਰ ਤੋਂ ਵੱਧ ਖਰਚ 5 ਬੀ.ਸੀ. ਵਿੱਚ ਵਧਦੀਆਂ ਲਾਗਤਾਂ ਕਾਰਨ ਰੈਸਟੋਰੈਂਟਾਂ ਵੱਲੋਂ ਖਾਣੇ ਦੇ ਭਾਅ ਵਧਾਉਣ ਦੀ ਤਿਆਰੀ 6 ‘Maple Washing’ ’ਤੇ ਚਿੰਤਾ, ਕੈਨੇਡੀਅਨ ਗ੍ਰੋਸਰੀ ਖਰੀਦਣ ਵਾਲੇ ਲੇਬਲਾਂ ਦੀ ਕਰ ਰਹੇ ਜਾਂਚ 7 ਸਰੀ ਵਿੱਚ ਫੁੱਟਪਾਥਾਂ ਦੀ ਰਫ਼ਤਾਰ ਚੋਣ ਮੁੱਦਾ ਬਣੀ, ਮੇਅਰ ਅਹੁਦੇ ਦੇ ਉਮੀਦਵਾਰ ਦਾ 50 ਕਿਲੋਮੀਟਰ ਦਾ ਵਾਅਦਾ 8 ਸਾਬਕਾ Vancouver ਪੁਲਿਸ ਅਧਿਕਾਰੀ ਕੈਲ ਦੋਸਾਂਝ ਮਾਮਲੇ ਵਿੱਚ ਸਾਹਮਣੇ ਆਈ ਨਵੀਂ ਜਾਣਕਾਰੀ 9 ਨਿਊ ਵੈਸਟਮਿੰਸਟਰ ਰੈਸਟੋਰੈਂਟ ਵਿੱਚ ਦਾਖਲ ਹੋਣ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ 1 ਟਰੇਡ ਵਾਰ ਦੌਰਾਨ ਡਗ ਫੋਰਡ ਅਤੇ ਡੇਵਿਡ ਏਬੀ ਦੀ ਲੋਕਪ੍ਰਿਯਤਾ ਵਿੱਚ ਵਾਧਾ 2 ਪਾਰਟੀ ਦੀ ਅੰਦਰੂਨੀ ਖਿੱਚੋ-ਤਾਣ ਪੀਅਰ ਪੋਇਲੀਵਰ ਲਈ ਬਣੀ ਵੱਡੀ ਚੁਣੌਤੀ 3 European Commission ਕੈਨੇਡਾ ਨੂੰ ਪਹਿਲਾ ਐਸੋਸੀਏਟ ਮੈਂਬਰ ਬਣਾਉਣਾ ਚਾਹੁੰਦਾ ਹੈ 4 ਬੀ.ਸੀ. ਸਰਕਾਰ ਵੱਲੋਂ ਫੇਅਰਮੌਂਟ ਹੋਟਲਾਂ ’ਤੇ ਇੱਕ ਲੱਖ ਡਾਲਰ ਤੋਂ ਵੱਧ ਖਰਚ 5 ਬੀ.ਸੀ. ਵਿੱਚ ਵਧਦੀਆਂ ਲਾਗਤਾਂ ਕਾਰਨ ਰੈਸਟੋਰੈਂਟਾਂ ਵੱਲੋਂ ਖਾਣੇ ਦੇ ਭਾਅ ਵਧਾਉਣ ਦੀ ਤਿਆਰੀ 6 ‘Maple Washing’ ’ਤੇ ਚਿੰਤਾ, ਕੈਨੇਡੀਅਨ ਗ੍ਰੋਸਰੀ ਖਰੀਦਣ ਵਾਲੇ ਲੇਬਲਾਂ ਦੀ ਕਰ ਰਹੇ ਜਾਂਚ 7 ਸਰੀ ਵਿੱਚ ਫੁੱਟਪਾਥਾਂ ਦੀ ਰਫ਼ਤਾਰ ਚੋਣ ਮੁੱਦਾ ਬਣੀ, ਮੇਅਰ ਅਹੁਦੇ ਦੇ ਉਮੀਦਵਾਰ ਦਾ 50 ਕਿਲੋਮੀਟਰ ਦਾ ਵਾਅਦਾ 8 ਸਾਬਕਾ Vancouver ਪੁਲਿਸ ਅਧਿਕਾਰੀ ਕੈਲ ਦੋਸਾਂਝ ਮਾਮਲੇ ਵਿੱਚ ਸਾਹਮਣੇ ਆਈ ਨਵੀਂ ਜਾਣਕਾਰੀ 9 ਨਿਊ ਵੈਸਟਮਿੰਸਟਰ ਰੈਸਟੋਰੈਂਟ ਵਿੱਚ ਦਾਖਲ ਹੋਣ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ

ਬੀ.ਸੀ. ਵਿੱਚ ਵਧਦੀਆਂ ਲਾਗਤਾਂ ਕਾਰਨ ਰੈਸਟੋਰੈਂਟਾਂ ਵੱਲੋਂ ਖਾਣੇ ਦੇ ਭਾਅ ਵਧਾਉਣ ਦੀ ਤਿਆਰੀ

Swift News

ਬ੍ਰਿਟਿਸ਼ ਕੋਲੰਬੀਆ ਵਿੱਚ ਖਾਣ-ਪੀਣ ਦੀਆਂ ਵਸਤਾਂ, labour ਅਤੇ ਹੋਰ ਕਾਰੋਬਾਰੀ ਖਰਚੇ ਵਧਣ ਕਾਰਨ ਕਈ ਰੈਸਟੋਰੈਂਟਾਂ ਨੂੰ ਆਪਣੇ menu ਦੇ ਭਾਅ ਵਧਾਉਣੇ ਪੈ ਰਹੇ ਹਨ। ਹੁਣ ਇੱਕ ਨਵੀਂ ਇੰਡਸਟਰੀ ਰਿਪੋਰਟ ਮੁਤਾਬਕ ਕੈਨੇਡਾ ਅਤੇ ਅਮਰੀਕਾ ਵਿਚਾਲੇ ਜਾਰੀ ਟਰੇਡ ਵਾਰ ਅਤੇ ਸਪਲਾਈ ਚੇਨ ਵਿੱਚ ਰੁਕਾਵਟਾਂ ਕਾਰਨ ਰੈਸਟੋਰੈਂਟਾਂ ’ਤੇ ਹੋਰ ਦਬਾਅ ਪੈ ਸਕਦਾ ਹੈ। EconoLease ਦੀ 2026 Hospitality Operator Report ਮੁਤਾਬਕ ਬੀ.ਸੀ. ਦੇ ਲਗਭਗ 25 ਫ਼ੀਸਦੀ ਰੈਸਟੋਰੈਂਟ ਟੈਰਿਫਾਂ ਨੂੰ ਆਪਣੇ ਕਾਰੋਬਾਰ ਲਈ ਵੱਡਾ ਖ਼ਤਰਾ ਮੰਨਦੇ ਹਨ, ਜਦਕਿ 90 ਫ਼ੀਸਦੀ ਰੈਸਟੋਰੈਂਟਾਂ ਨੇ ਪਹਿਲਾਂ ਹੀ menu ਦੇ ਭਾਅ ਵਧਾ ਦਿੱਤੇ ਹਨ। ਅੱਧੇ ਤੋਂ ਵੱਧ ਕਾਰੋਬਾਰੀ ਅਗਲੇ ਸਾਲ ਮੁੜ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੇ ਹਨ। Mount Pleasant Vintage & Provisions ਦੇ ਮਾਲਕ ਕੈਮਰਨ ਬੋਗ ਨੇ ਕਿਹਾ ਕਿ ਵਧਦੇ ਖਰਚਿਆਂ ਦੇ ਬਾਵਜੂਦ ਗਾਹਕਾਂ ਨੂੰ ਵਾਜਬ ਕੀਮਤ ’ਤੇ ਚੰਗੀ service ਦੇਣੀ ਚੁਣੌਤੀ ਬਣੀ ਹੋਈ ਹੈ। ਰੈਸਟੋਰੈਂਟ ਦੇ ਜਨਰਲ ਮੈਨੇਜਰ ਕਲੇਟਨ ਥੌਰਨਬਰ ਨੇ ਦੱਸਿਆ ਕਿ ਉਹ ਸਥਾਨਕ ਸਪਲਾਇਰਾਂ ਤੋਂ ਕੈਨੇਡੀਅਨ ਉਤਪਾਦ ਖਰੀਦਣ ’ਤੇ ਧਿਆਨ ਦੇ ਰਹੇ ਹਨ, ਭਾਵੇਂ ਇਹ ਵਿਕਲਪ ਹਮੇਸ਼ਾ ਸਸਤਾ ਨਹੀਂ ਹੁੰਦਾ। EconoLease Canada ਦੇ ਪ੍ਰਧਾਨ ਟਾਇਰੋਨ ਹੋ ਮੁਤਾਬਕ ਜੇਕਰ ਕੈਨੇਡੀਅਨ ਉਤਪਾਦਾਂ ਦੀ ਸਪਲਾਈ ਕਾਫ਼ੀ ਨਾ ਹੋਈ ਤਾਂ ਕੀਮਤਾਂ ’ਤੇ ਹੋਰ ਦਬਾਅ ਪੈ ਸਕਦਾ ਹੈ। ਇਸ ਦੌਰਾਨ ਰੈਸਟੋਰੈਂਟ ਮਾਲਕ ਗਾਹਕਾਂ ਦੀ ਵਫ਼ਾਦਾਰੀ ਅਤੇ ਸਹਿਯੋਗ ਦੇ ਆਸਰੇ ਕਾਰੋਬਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।