1 hour ago
Swift News
ਅਮਰੀਕੀ ਸਰਕਾਰ ਨੇ Microsoft, Adobe ਸਮੇਤ ਕਈ ਵੱਡੀਆਂ IT ਕੰਪਨੀਆਂ ਨੂੰ ਉਸ ਪ੍ਰੋਗਰਾਮ ਤੋਂ ਅਸਥਾਈ ਤੌਰ ’ਤੇ suspend ਕਰ ਦਿੱਤਾ ਹੈ, ਜਿਸ ਰਾਹੀਂ skilled foreign workers ਲਈ permanent residency ਅਤੇ employment-based green card ਦੀ ਪ੍ਰਕਿਰਿਆ ਅੱਗੇ ਵਧਦੀ ਹੈ। ਅਮਰੀਕੀ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਇਹ ਕਾਰਵਾਈ ਕਥਿਤ fraud ਅਤੇ ਅਮਰੀਕੀ ਕੰਪਨੀਆਂ ਨੂੰ ਹੋਰ American workers ਭਰਤੀ ਕਰਨ ਲਈ ਦਬਾਅ ਪਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਉਪ-ਰਾਸ਼ਟਰਪਤੀ JD Vance ਨੇ ਕਿਹਾ ਕਿ Microsoft ਇੱਕ ਵੱਡੀ American company ਹੈ, ਪਰ ਉਸ ਨੂੰ American workers ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। Labor Secretary Keith Sonderling ਨੇ ਕਿਹਾ ਕਿ Cognizant, Infosys, Tata, Wipro, HCL ਅਤੇ Capgemini ਸਮੇਤ ਕਈ ਵੱਡੀਆਂ IT firms ਨੂੰ ਵੀ ਇਸ program ਤੋਂ suspend ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਨਾਲ ਜੁੜੀਆਂ ਨਵੀਆਂ ਜਾਂ ਪਹਿਲਾਂ ਤੋਂ pending permanent labor certification applications ਨੂੰ process ਨਹੀਂ ਕੀਤਾ ਜਾਵੇਗਾ। PERM process ਤਹਿਤ ਕੰਪਨੀਆਂ ਨੂੰ Department of Labor ਤੋਂ ਇਹ certification ਲੈਣੀ ਪੈਂਦੀ ਹੈ ਕਿ ਕਿਸੇ ਖਾਸ job ਲਈ ਕੋਈ qualified ਅਤੇ available American worker ਮੌਜੂਦ ਨਹੀਂ ਹੈ। ਇਸ ਤੋਂ ਇਲਾਵਾ, Vance ਨੇ Harvard, Yale ਅਤੇ Stanford ਸਮੇਤ ਨੌਂ universities ਦੀ ਵੀ ਜਾਂਚ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਦਾ ਦੋਸ਼ ਹੈ ਕਿ ਕੁਝ universities international students ਰਾਹੀਂ American workers ਦੀਆਂ ਤਨਖਾਹਾਂ ਘਟਾਉਣ ਦੀ ਕੋਸ਼ਿਸ਼ ਕਰ ਸਕਦੀਆਂ ਹਨ।