1 hour ago
Swift News
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਫੈਡਰਲ ਸਰਕਾਰ ਇੱਕ ਨਵੇਂ national heat pump rebate program ਲਈ 2 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਸਰਕਾਰ ਦਾ ਕਹਿਣਾ ਹੈ ਕਿ ਇਸ program ਦਾ ਮਕਸਦ Canadians ਨੂੰ ਘਰਾਂ ਵਿੱਚ ਵਧੇਰੇ energy-efficient heating systems ਲਗਾਉਣ ਲਈ ਉਤਸ਼ਾਹਿਤ ਕਰਨਾ, energy costs ਘਟਾਉਣਾ ਅਤੇ emissions ਵਿੱਚ ਕਮੀ ਲਿਆਉਣਾ ਹੈ। ਸਰਕਾਰੀ ਅਧਿਕਾਰੀਆਂ ਮੁਤਾਬਕ ਇਸ ਯੋਜਨਾ ਨਾਲ ਲਗਭਗ 10 ਲੱਖ ਘਰਾਂ ਨੂੰ energy-efficiency upgrades ਵਿੱਚ ਮਦਦ ਮਿਲ ਸਕਦੀ ਹੈ। ਇਨ੍ਹਾਂ ਵਿੱਚੋਂ 8 ਲੱਖ 20 ਹਜ਼ਾਰ households ਨੂੰ heat-pump rebate program ਰਾਹੀਂ ਸਹਾਇਤਾ ਮਿਲੇਗੀ, ਜਦਕਿ 2 ਲੱਖ 80 ਹਜ਼ਾਰ multi-unit residential properties ਮੌਜੂਦਾ programs ਰਾਹੀਂ upgrades ਲਈ eligible ਹੋਣਗੀਆਂ। ਸਰਕਾਰ ਮੁਤਾਬਕ low ਅਤੇ median-income households ਨੂੰ heat pump ਲਗਾਉਣ ਲਈ ਵੱਧ ਤੋਂ ਵੱਧ 10 ਹਜ਼ਾਰ ਡਾਲਰ ਤੱਕ grant ਮਿਲ ਸਕਦੀ ਹੈ, ਜਦਕਿ median income ਤੋਂ ਉੱਪਰ ਵਾਲੇ households ਨੂੰ 2 ਹਜ਼ਾਰ ਡਾਲਰ ਤੱਕ ਦੀ ਮਦਦ ਮਿਲੇਗੀ। Applications online portal ਰਾਹੀਂ ਕੀਤੀਆਂ ਜਾ ਸਕਣਗੀਆਂ ਅਤੇ eligibility ਤੇ grant amount ਦੀ confirmation 24 ਘੰਟਿਆਂ ਦੇ ਅੰਦਰ ਮਿਲਣ ਦੀ ਉਮੀਦ ਹੈ। Installation ਤੋਂ ਬਾਅਦ receipts upload ਕਰਨ ’ਤੇ ਪੰਜ ਦਿਨਾਂ ਵਿੱਚ confirmation ਅਤੇ direct deposit ਰਾਹੀਂ payment ਕੀਤੀ ਜਾਵੇਗੀ। ਸਰਕਾਰ ਇਸ program ਨੂੰ 2027 ਦੀ ਸ਼ੁਰੂਆਤ ਵਿੱਚ launch ਕਰਨ ਦਾ ਟੀਚਾ ਰੱਖ ਰਹੀ ਹੈ।