7 hours ago
Swift News
ਕੈਨੇਡਾ ਵਿੱਚ eligible ਲੋਕਾਂ ਨੂੰ ਨਵੇਂ Canada Groceries and Essentials Benefit ਦੀ ਦੂਜੀ ਅਦਾਇਗੀ ਮਿਲਣੀ ਸ਼ੁਰੂ ਹੋ ਗਈ ਹੈ, ਪਰ ਕਈ ਲੋਕਾਂ ਦਾ ਕਹਿਣਾ ਹੈ ਕਿ ਵਧਦੀ ਮਹਿੰਗਾਈ ਅਤੇ ਘਰੇਲੂ ਖਰਚਿਆਂ ਦੇ ਮੁਕਾਬਲੇ ਇਹ ਰਕਮ ਕਾਫ਼ੀ ਨਹੀਂ ਹੈ। ਇਹ ਬੈਨਿਫਿਟ ਪਹਿਲਾਂ GST/HST Credit ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਘੱਟ ਆਮਦਨ ਵਾਲੇ ਕੈਨੇਡੀਅਨਾਂ ਨੂੰ ਹਰ ਤਿੰਨ ਮਹੀਨੇ ਬਾਅਦ ਦਿੱਤਾ ਜਾਂਦਾ ਹੈ। ਇਸ ਦੀ ਰਕਮ ਵਿਅਕਤੀ ਦੀ ਆਮਦਨ, ਵਿਆਹੀ ਸਥਿਤੀ ਅਤੇ ਪਰਿਵਾਰ ਵਿੱਚ ਬੱਚਿਆਂ ਦੀ ਗਿਣਤੀ ਦੇ ਆਧਾਰ ’ਤੇ ਤੈਅ ਹੁੰਦੀ ਹੈ। ਇੱਕ ਬੱਚਿਆਂ ਤੋਂ ਬਿਨਾਂ Single ਵਿਅਕਤੀ ਨੂੰ ਸਾਲਾਨਾ ਵੱਧ ਤੋਂ ਵੱਧ 679 ਡਾਲਰ, ਜਦਕਿ ਚਾਰ ਜਾਂ ਇਸ ਤੋਂ ਵੱਧ ਬੱਚਿਆਂ ਵਾਲੇ ਪਰਿਵਾਰ ਨੂੰ ਵੱਧ ਤੋਂ ਵੱਧ 1,826 ਡਾਲਰ ਮਿਲ ਸਕਦੇ ਹਨ। ਹਾਲਾਂਕਿ ਇੱਕ ਮੀਡਿਆ ਅਦਾਰੇ ਵੱਲੋਂ ਲੋਕਾਂ ਤੋਂ ਉਨ੍ਹਾਂ ਦੇ ਤਜਰਬੇ ਪੁੱਛੇ ਜਾਣ ’ਤੇ ਕਈਆਂ ਨੇ ਕਿਹਾ ਕਿ ਇਹ ਰਕਮ ਵਧਦੇ Grocery ਅਤੇ Household Costs ਦੇ ਮੁਕਾਬਲੇ ਬਹੁਤ ਘੱਟ ਹੈ। ਬੀ.ਸੀ. ਦੇ Armstrong ਵਾਸੀ 73 ਸਾਲਾ Allen Mayes ਨੇ ਕਿਹਾ ਕਿ ਉਸ ਨੂੰ ਮਿਲਣ ਵਾਲੀ ਰਕਮ ਸਾਲ ਭਰ ਦੇ ਬੁਨਿਆਦੀ ਖਾਣੇ ਦੇ ਖਰਚੇ ਦਾ 20 ਫ਼ੀਸਦੀ ਵੀ ਨਹੀਂ ਬਣਦੀ। Vancouver Island ਦੀ Jodie McAuley ਨੇ ਵੀ ਕਿਹਾ ਕਿ Senior ਲਈ ਮਿਲਣ ਵਾਲੀ ਰਕਮ ਬਹੁਤ ਘੱਟ ਹੈ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਆਮਦਨ ਦੇ ਹਿਸਾਬ ਨਾਲ ਬੈਨਿਫਿਟ ਲਈ ਯੋਗ ਨਹੀਂ ਹਨ, ਜਦਕਿ ਉਨ੍ਹਾਂ ਨੂੰ ਵੀ ਵਧਦੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।