5 hours ago
Swift News
ਕੈਨੇਡੀਅਨ ਐਸਟ੍ਰੋਨਾਟ ਜੋਸ਼ੂਆ ਕੁਟਰਿਕ NASA ਦੇ SpaceX Crew-13 ਮਿਸ਼ਨ ਦਾ ਹਿੱਸਾ ਬਣ ਕੇ International Space Station, ਯਾਨੀ ISS, ’ਤੇ ਪਹੁੰਚ ਗਏ ਹਨ। ਫਲੋਰੀਡਾ ਤੋਂ ਲਾਂਚ ਹੋਣ ਤੋਂ ਕਰੀਬ 10 ਮਿੰਟ ਬਾਅਦ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ Crew Orbit ਵਿੱਚ ਪਹੁੰਚ ਚੁੱਕੀ ਹੈ ਤਾਂ ਕੁਟਰਿਕ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਵੀ ਇਸ ਗੱਲ ’ਤੇ ਵਿਸ਼ਵਾਸ ਨਹੀਂ ਹੋ ਰਿਹਾ। NASA ਮੁਤਾਬਕ Crew-13 ਨੇ International Space Station ਤੱਕ ਪਹੁੰਚਣ ਵਿੱਚ ਅੱਠ ਘੰਟਿਆਂ ਤੋਂ ਵੀ ਘੱਟ ਸਮਾਂ ਲਿਆ, ਜੋ ਇਸ ਸਟੇਸ਼ਨ ਤੱਕ ਪਹੁੰਚਣ ਵਾਲੀਆਂ ਸਭ ਤੋਂ ਤੇਜ਼ Flights ਵਿੱਚੋਂ ਇੱਕ ਹੈ। ਚਾਰ ਮੈਂਬਰੀ Crew ਵਿੱਚ NASA ਦੀ Commander Jessica Watkins, Pilot Luke Delaney ਅਤੇ Roscosmos ਦੇ Cosmonaut Sergey Teteryatnikov ਵੀ ਸ਼ਾਮਲ ਹਨ। ਕੁਟਰਿਕ ਅਤੇ ਉਨ੍ਹਾਂ ਦੇ ਸਾਥੀ ਅਗਲੇ ਛੇ ਮਹੀਨੇ Space Station ’ਤੇ ਰਹਿਣਗੇ, ਜਿੱਥੇ ਉਹ Experiments, Research ਅਤੇ Maintenance ਦੇ ਕੰਮ ਕਰਨਗੇ। ਕੁਟਰਿਕ ਲਈ ਇਹ ਮਿਸ਼ਨ ਨਿੱਜੀ ਤੌਰ ’ਤੇ ਵੀ ਖਾਸ ਹੈ ਕਿਉਂਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਗੈਰਹਾਜ਼ਰੀ ਦੌਰਾਨ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇਸ ਮਿਸ਼ਨ ਨਾਲ ਕੈਨੇਡਾ ਦੀ Space Exploration ਵਿੱਚ ਸਰਗਰਮੀ ਹੋਰ ਵਧੀ ਹੈ। ਇਸ ਤੋਂ ਪਹਿਲਾਂ ਕੈਨੇਡੀਅਨ ਐਸਟ੍ਰੋਨਾਟ Jeremy Hansen Artemis II ਮਿਸ਼ਨ ਰਾਹੀਂ ਚੰਦਰਮਾ ਦੇ Fly-around ਮਿਸ਼ਨ ਦਾ ਹਿੱਸਾ ਬਣੇ ਸਨ।