1 ਬਰੈਂਪਟਨ ਵਾਸੀ ਦੇ ਨਾਂ ’ਤੇ 35 ਹਜ਼ਾਰ ਡਾਲਰ ਦੀ ਧੋਖਾਧੜੀ 2 ਕੈਨੇਡੀਅਨਾਂ ਦੇ ਅਮਰੀਕਾ ਯਾਤਰਾ ਤੋਂ ਦੂਰ ਰਹਿਣ ਕਾਰਨ ਟੂਰਿਜ਼ਮ ਪ੍ਰਭਾਵਿਤ 3 ਕੈਨੇਡੀਅਨ ਐਸਟ੍ਰੋਨਾਟ ਜੋਸ਼ੂਆ ਕੁਟਰਿਕ ਪੁੱਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 4 ਕੈਨੇਡਾ ਵਿੱਚ ਈ-ਬਾਈਕ ਅਤੇ ਈ-ਸਕੂਟਰਾਂ ਦੀ ਵਧ ਰਹੀ ਰਫ਼ਤਾਰ ਤੇ ਸੁਰੱਖਿਆ ’ਤੇ ਸਵਾਲ 5 ਸੂਕ ਬਰੂਇੰਗ ਕੰਪਨੀ ਦੇ ਸਹਿ-ਮਾਲਕ ਨੂੰ ਵਿਵਾਦਿਤ ਟੀ-ਸ਼ਰਟ ਮਾਮਲੇ ਤੋਂ ਬਾਅਦ ਨੌਕਰੀ ਤੋਂ ਕੱਢਿਆ 6 Lng Canada ਦੇ Phase 2 ਪ੍ਰਾਜੈਕਟ ਲਈ ਚੀਨੀ ਸਟੀਲ ਦੀ ਵਰਤੋਂ ਹੋਵੇਗੀ 7 ਕੈਨੇਡਾ ਦੇ Second Sons ਗਰੁੱਪ ’ਤੇ ਨਾਜ਼ੀ ਵਿਚਾਰਧਾਰਾ ਦੇ ਦੋਸ਼ 8 ਤਸਵਾਸਨ ਮਿਲਜ਼ ਨੇੜੇ ਵਾਹਨ ਦੀ ਟੱਕਰ ਵਿੱਚ ਦੋ ਦੀ ਮੌਤ, ਦੋ ਹਸਪਤਾਲ ਦਾਖ਼ਲ 9 ਕੈਨੇਡਾ ਦੀ ਇੱਕ ਸਰਕਾਰੀ ਵੈੱਬਸਾਈਟ ਨੂੰ Ai ਏਜੰਟਾਂ ਵੱਲੋਂ ਹੈਕ ਕਰਨ ਦੀ ਕੋਸ਼ਿਸ਼ 1 ਬਰੈਂਪਟਨ ਵਾਸੀ ਦੇ ਨਾਂ ’ਤੇ 35 ਹਜ਼ਾਰ ਡਾਲਰ ਦੀ ਧੋਖਾਧੜੀ 2 ਕੈਨੇਡੀਅਨਾਂ ਦੇ ਅਮਰੀਕਾ ਯਾਤਰਾ ਤੋਂ ਦੂਰ ਰਹਿਣ ਕਾਰਨ ਟੂਰਿਜ਼ਮ ਪ੍ਰਭਾਵਿਤ 3 ਕੈਨੇਡੀਅਨ ਐਸਟ੍ਰੋਨਾਟ ਜੋਸ਼ੂਆ ਕੁਟਰਿਕ ਪੁੱਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 4 ਕੈਨੇਡਾ ਵਿੱਚ ਈ-ਬਾਈਕ ਅਤੇ ਈ-ਸਕੂਟਰਾਂ ਦੀ ਵਧ ਰਹੀ ਰਫ਼ਤਾਰ ਤੇ ਸੁਰੱਖਿਆ ’ਤੇ ਸਵਾਲ 5 ਸੂਕ ਬਰੂਇੰਗ ਕੰਪਨੀ ਦੇ ਸਹਿ-ਮਾਲਕ ਨੂੰ ਵਿਵਾਦਿਤ ਟੀ-ਸ਼ਰਟ ਮਾਮਲੇ ਤੋਂ ਬਾਅਦ ਨੌਕਰੀ ਤੋਂ ਕੱਢਿਆ 6 Lng Canada ਦੇ Phase 2 ਪ੍ਰਾਜੈਕਟ ਲਈ ਚੀਨੀ ਸਟੀਲ ਦੀ ਵਰਤੋਂ ਹੋਵੇਗੀ 7 ਕੈਨੇਡਾ ਦੇ Second Sons ਗਰੁੱਪ ’ਤੇ ਨਾਜ਼ੀ ਵਿਚਾਰਧਾਰਾ ਦੇ ਦੋਸ਼ 8 ਤਸਵਾਸਨ ਮਿਲਜ਼ ਨੇੜੇ ਵਾਹਨ ਦੀ ਟੱਕਰ ਵਿੱਚ ਦੋ ਦੀ ਮੌਤ, ਦੋ ਹਸਪਤਾਲ ਦਾਖ਼ਲ 9 ਕੈਨੇਡਾ ਦੀ ਇੱਕ ਸਰਕਾਰੀ ਵੈੱਬਸਾਈਟ ਨੂੰ Ai ਏਜੰਟਾਂ ਵੱਲੋਂ ਹੈਕ ਕਰਨ ਦੀ ਕੋਸ਼ਿਸ਼

ਸੂਕ ਬਰੂਇੰਗ ਕੰਪਨੀ ਦੇ ਸਹਿ-ਮਾਲਕ ਨੂੰ ਵਿਵਾਦਿਤ ਟੀ-ਸ਼ਰਟ ਮਾਮਲੇ ਤੋਂ ਬਾਅਦ ਨੌਕਰੀ ਤੋਂ ਕੱਢਿਆ

Swift News

ਬ੍ਰਿਟਿਸ਼ ਕੋਲੰਬੀਆ ਦੀ Sooke Brewing Company ਨੇ ਆਪਣੇ ਸਹਿ-ਮਾਲਕ ਅਤੇ Head Brewer ਜੌਨ ਅਡੇਅਰ ਨੂੰ ਇੱਕ ਵਿਵਾਦਿਤ ਟੀ-ਸ਼ਰਟ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਹੈ। National Day for Truth and Reconciliation ਵਾਲੇ ਦਿਨ ਬਰੂਅਰੀ ਵਿੱਚ ਅਡੇਅਰ ਵੱਲੋਂ ਪਹਿਨੀ ਟੀ-ਸ਼ਰਟ ’ਤੇ “Show me the evidence” ਲਿਖਿਆ ਹੋਇਆ ਸੀ। ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ ਅਤੇ ਕਈ ਲੋਕਾਂ ਨੇ ਇਸ ’ਤੇ ਨਾਰਾਜ਼ਗੀ ਜਤਾਈ। ਇਸ ਤੋਂ ਬਾਅਦ ਬਰੂਅਰੀ ਦੇ Google Reviews ਪੇਜ ’ਤੇ ਵੱਡੀ ਗਿਣਤੀ ਵਿੱਚ One-Star Reviews ਵੀ ਆਏ, ਜਿਨ੍ਹਾਂ ਵਿੱਚ ਜ਼ਿਆਦਾਤਰ ਟਿੱਪਣੀਆਂ ਇਸ ਟੀ-ਸ਼ਰਟ ਨਾਲ ਸਬੰਧਤ ਸਨ। National Day for Truth and Reconciliation Residential School System ਦੇ Survivors, ਜਿਹੜੇ ਬੱਚੇ ਕਦੇ ਘਰ ਵਾਪਸ ਨਹੀਂ ਆਏ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਭਾਈਚਾਰਿਆਂ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। Sooke Brewing Company ਨੇ ਪਹਿਲਾਂ ਇਸ ਤਸਵੀਰ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਟੀ-ਸ਼ਰਟ ’ਤੇ ਲਿਖਿਆ ਸੁਨੇਹਾ ਕੰਪਨੀ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਨਹੀਂ ਅਤੇ ਇਸ ਨੂੰ “offensive” ਦੱਸਿਆ। ਬਾਅਦ ਵਿੱਚ ਕੰਪਨੀ ਨੇ ਅਡੇਅਰ ਦਾ ਨਾਮ ਜਨਤਕ ਕਰਦਿਆਂ ਉਸ ਦੀ termination ਦਾ ਐਲਾਨ ਕੀਤਾ। ਬਰੂਅਰੀ ਨੇ ਫਿਲਹਾਲ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ ਅਤੇ ਸਥਾਨਕ First Nations ਆਗੂਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਸੁਣਨ ਦੀ ਗੱਲ ਕਹੀ ਹੈ। ਇਸ ਮਾਮਲੇ ਤੋਂ ਬਾਅਦ ਬਰੂਅਰੀ ਦੇ ਸਾਰੇ Events ਵੀ ਰੱਦ ਕਰ ਦਿੱਤੇ ਗਏ ਹਨ।