5 hours ago
Swift News
ਕਿਟੀਮੈਟ, ਬ੍ਰਿਟਿਸ਼ ਕੋਲੰਬੀਆ ਵਿੱਚ LNG Canada ਦੇ 33 ਬਿਲੀਅਨ ਡਾਲਰ ਦੇ Phase 2 Expansion Project ਲਈ ਇੱਕ ਵਾਰ ਫਿਰ ਚੀਨ ਤੋਂ Steel ਅਤੇ ਹੋਰ Components ਮੰਗਵਾਏ ਜਾਣਗੇ। LNG Canada ਮੁਤਾਬਕ ਇਸ ਪ੍ਰਾਜੈਕਟ ਲਈ ਵੱਡੇ ਅਤੇ ਜਟਿਲ Modules ਤਿਆਰ ਕਰਨ ਵਾਸਤੇ Specialized Fabrication Capability ਦੀ ਲੋੜ ਹੈ, ਜੋ ਕੈਨੇਡਾ ਵਿੱਚ ਮੌਜੂਦ ਨਹੀਂ ਹੈ। ਕੰਪਨੀ ਨੇ ਕਿਹਾ ਕਿ ਦੁਨੀਆ ਵਿੱਚ ਸਿਰਫ਼ ਪੰਜ Fabrication Yards ਕੋਲ ਇਸ ਕੰਮ ਲਈ ਲੋੜੀਂਦੀ ਜਗ੍ਹਾ, ਸਮਰੱਥਾ, Quality Systems ਅਤੇ Marine Access ਹੈ, ਜਿਨ੍ਹਾਂ ਵਿੱਚ ਚੀਨ ਦੀ State-owned China Offshore Oil Engineering Company ਵੀ ਸ਼ਾਮਲ ਹੈ। ਇਸੇ ਕੰਪਨੀ ਨੇ LNG Canada ਦੇ Phase 1 ਲਈ ਵੀ LNG Processing Modules ਤਿਆਰ ਕੀਤੇ ਸਨ। Phase 2 ਪੂਰਾ ਹੋਣ ਤੋਂ ਬਾਅਦ, ਸੰਭਾਵਤ ਤੌਰ ’ਤੇ 2030 ਦੇ ਸ਼ੁਰੂ ਵਿੱਚ, LNG Canada ਦੀ ਉਤਪਾਦਨ ਸਮਰੱਥਾ 14 ਤੋਂ ਵੱਧ ਕੇ 28 Million Tonnes ਪ੍ਰਤੀ ਸਾਲ ਹੋ ਜਾਵੇਗੀ। Prime Minister Mark Carney ਨੇ ਕਿਹਾ ਹੈ ਕਿ Canadian Steel ਖਰੀਦਣ ਦੇ ਪੂਰੇ ਮੌਕੇ ਮੌਜੂਦ ਹਨ, ਪਰ Private Sector Project ਲਈ Steel ਕਿੱਥੋਂ ਖਰੀਦਣੀ ਹੈ, ਇਹ ਫੈਸਲਾ LNG Canada ਦਾ ਹੈ। ਇਸ ਦੌਰਾਨ Coastal GasLink ਦੀਆਂ ਨਵੀਆਂ Compressor Stations ਲਈ ਕਰੀਬ 15 ਹਜ਼ਾਰ ਟਨ Steel Canadian Suppliers ਜਾਂ Mills ਤੋਂ ਲੈਣ ਦਾ ਟੀਚਾ ਹੈ, ਜੋ ਇਸ ਕੰਮ ਲਈ ਲੋੜੀਂਦੀ Steel ਦਾ ਲਗਭਗ 70 ਫੀਸਦੀ ਹੈ। LNG Canada ਵਿੱਚ Shell ਦੀ 40 ਫੀਸਦੀ ਅਤੇ ਚੀਨ ਦੀ State-owned PetroChina ਦੀ 15 ਫੀਸਦੀ ਹਿੱਸੇਦਾਰੀ ਹੈ।