1 ਟੰਬਲਰ ਰਿਜ ਗੋਲੀਕਾਂਡ: ਹਥਿਆਰਾਂ ਬਾਰੇ ਨਵੇਂ ਖੁਲਾਸਿਆਂ ਮਗਰੋਂ ਕੈਨੇਡਾ ਦੇ Gun Control Laws ’ਤੇ ਬਹਿਸ 2 ਵੈਨਕੂਵਰ ਵਿੱਚ ਅਪਰਾਧ ਦਰ 1998 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ 3 ਲੈਂਗਲੀ ਵਿੱਚ ਮਾਰੇ ਗਏ 23 ਸਾਲਾ ਨੌਜਵਾਨ ਨੂੰ ਪੁਲਿਸ ਨੇ ਜਾਨ ਦੇ ਖ਼ਤਰੇ ਬਾਰੇ ਪਹਿਲਾਂ ਹੀ ਕੀਤਾ ਸੀ ਸਾਵਧਾਨ 4 ਸਾਊਥ ਸਰੀ ਵਿੱਚ ਰਿਹਾਇਸ਼ੀ ਕੰਪਲੈਕਸ ਦੇ ਬਾਹਰ ਚੱਲੀਆਂ ਗੋਲੀਆਂ 5 ਵੈਨਕੂਵਰ ਵਿੱਚ 87 ਸਾਲਾ ਬਜ਼ੁਰਗ ਨਾਲ ਗਹਿਣੇ ਬਦਲ ਕੇ ਠੱਗੀ, ਪੁਲਿਸ ਵੱਲੋਂ ਸੀਨੀਅਰ ਨਾਗਰਿਕਾਂ ਨੂੰ ਚੇਤਾਵਨੀ 6 ਅਮਰੀਕਾ ਨੇ Microsoft ਸਮੇਤ ਵੱਡੀਆਂ It ਕੰਪਨੀਆਂ ਦੇ Green Card ਪ੍ਰੋਗਰਾਮ ਨੂੰ ਰੋਕਿਆ 7 ਸਰੀ ਵਿੱਚ Advance Voting ਸ਼ੁਰੂ, ਮੇਅਰ ਸਮੇਤ 15 ਅਹੁਦਿਆਂ ਲਈ ਵੋਟਿੰਗ 8 ਕੈਨੇਡਾ ਵਿੱਚ Heat Pump ਲਈ 2 ਬਿਲੀਅਨ ਡਾਲਰ ਦੇ ਨਵੇਂ Rebate Program ਦਾ ਐਲਾਨ 9 ਮੌਤ ਦੀ ਸਜ਼ਾ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਹੁਣ ਹੋਸ਼ ਵਿੱਚ ਆਈ ਕੈਦੀ ਕ੍ਰਿਸਟਾ ਪਾਈਕ 1 ਟੰਬਲਰ ਰਿਜ ਗੋਲੀਕਾਂਡ: ਹਥਿਆਰਾਂ ਬਾਰੇ ਨਵੇਂ ਖੁਲਾਸਿਆਂ ਮਗਰੋਂ ਕੈਨੇਡਾ ਦੇ Gun Control Laws ’ਤੇ ਬਹਿਸ 2 ਵੈਨਕੂਵਰ ਵਿੱਚ ਅਪਰਾਧ ਦਰ 1998 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ 3 ਲੈਂਗਲੀ ਵਿੱਚ ਮਾਰੇ ਗਏ 23 ਸਾਲਾ ਨੌਜਵਾਨ ਨੂੰ ਪੁਲਿਸ ਨੇ ਜਾਨ ਦੇ ਖ਼ਤਰੇ ਬਾਰੇ ਪਹਿਲਾਂ ਹੀ ਕੀਤਾ ਸੀ ਸਾਵਧਾਨ 4 ਸਾਊਥ ਸਰੀ ਵਿੱਚ ਰਿਹਾਇਸ਼ੀ ਕੰਪਲੈਕਸ ਦੇ ਬਾਹਰ ਚੱਲੀਆਂ ਗੋਲੀਆਂ 5 ਵੈਨਕੂਵਰ ਵਿੱਚ 87 ਸਾਲਾ ਬਜ਼ੁਰਗ ਨਾਲ ਗਹਿਣੇ ਬਦਲ ਕੇ ਠੱਗੀ, ਪੁਲਿਸ ਵੱਲੋਂ ਸੀਨੀਅਰ ਨਾਗਰਿਕਾਂ ਨੂੰ ਚੇਤਾਵਨੀ 6 ਅਮਰੀਕਾ ਨੇ Microsoft ਸਮੇਤ ਵੱਡੀਆਂ It ਕੰਪਨੀਆਂ ਦੇ Green Card ਪ੍ਰੋਗਰਾਮ ਨੂੰ ਰੋਕਿਆ 7 ਸਰੀ ਵਿੱਚ Advance Voting ਸ਼ੁਰੂ, ਮੇਅਰ ਸਮੇਤ 15 ਅਹੁਦਿਆਂ ਲਈ ਵੋਟਿੰਗ 8 ਕੈਨੇਡਾ ਵਿੱਚ Heat Pump ਲਈ 2 ਬਿਲੀਅਨ ਡਾਲਰ ਦੇ ਨਵੇਂ Rebate Program ਦਾ ਐਲਾਨ 9 ਮੌਤ ਦੀ ਸਜ਼ਾ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਹੁਣ ਹੋਸ਼ ਵਿੱਚ ਆਈ ਕੈਦੀ ਕ੍ਰਿਸਟਾ ਪਾਈਕ

ਸਾਊਥ ਸਰੀ ਵਿੱਚ ਰਿਹਾਇਸ਼ੀ ਕੰਪਲੈਕਸ ਦੇ ਬਾਹਰ ਚੱਲੀਆਂ ਗੋਲੀਆਂ

Swift News

ਸਾਊਥ ਸਰੀ ਵਿੱਚ ਵੀਰਵਾਰ ਸ਼ਾਮ ਨੂੰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। Surrey Police Service ਮੁਤਾਬਕ, 8 ਅਕਤੂਬਰ ਨੂੰ ਸ਼ਾਮ ਲਗਭਗ 6 ਵੱਜ ਕੇ 51 ਮਿੰਟ ’ਤੇ ਪੁਲਿਸ ਨੂੰ 175A Street ਦੇ 100 ਬਲਾਕ ਵਿੱਚ ਇੱਕ ਰਿਹਾਇਸ਼ੀ ਕੰਪਲੈਕਸ ਦੇ ਬਾਹਰ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਪੁਲਿਸ ਮੁਤਾਬਕ, ਗੂੜ੍ਹੇ ਰੰਗ ਦੇ ਕੱਪੜੇ ਪਹਿਨੇ ਦੋ ਸ਼ੱਕੀ ਵਿਅਕਤੀ ਪੈਦਲ ਮੌਕੇ ਤੋਂ ਫ਼ਰਾਰ ਹੋ ਗਏ। ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਦਾ ਕਿਸੇ ਵਾਹਨ ਨਾਲ ਕੋਈ ਸਬੰਧ ਸੀ ਜਾਂ ਨਹੀਂ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਲਈ। ਇਸ ਕਾਰਵਾਈ ਵਿੱਚ Lower Mainland Integrated Police Dog Service ਦੀ ਵੀ ਮਦਦ ਲਈ ਗਈ, ਪਰ ਸ਼ੱਕੀਆਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਨੂੰ ਮੌਕੇ ’ਤੇ ਇੱਕ ਵਿਅਕਤੀ ਮਿਲਿਆ, ਜਿਸ ਨੂੰ ਜਾਂਚਕਰਤਾ ਸੰਭਾਵਿਤ ਨਿਸ਼ਾਨਾ ਮੰਨ ਰਹੇ ਹਨ। ਹਾਲਾਂਕਿ, ਉਸ ਨੂੰ ਕੋਈ ਸੱਟ ਨਹੀਂ ਲੱਗੀ। ਹੁਣ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ ਅਤੇ ਜਾਇਦਾਦ ਨੂੰ ਨੁਕਸਾਨ ਹੋਇਆ ਹੈ ਜਾਂ ਨਹੀਂ, ਇਹ ਵੀ ਸਪੱਸ਼ਟ ਨਹੀਂ ਹੈ। ਜਾਂਚਕਰਤਾ ਅਤੇ ਫੋਰੈਂਸਿਕ ਅਧਿਕਾਰੀ ਗਵਾਹਾਂ ਨਾਲ ਗੱਲਬਾਤ ਕਰਨ ਅਤੇ ਭੌਤਿਕ ਤੇ ਡਿਜੀਟਲ ਸਬੂਤ ਇਕੱਠੇ ਕਰਨ ਲਈ ਮੌਕੇ ’ਤੇ ਜਾਂਚ ਕਰ ਰਹੇ ਹਨ। ਪੁਲਿਸ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਦੌਰਾਨ ਇਸ ਘਟਨਾ ਦਾ extortion ਨਾਲ ਕੋਈ ਸਬੰਧ ਸਾਹਮਣੇ ਨਹੀਂ ਆਇਆ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕਿਸੇ ਖ਼ਾਸ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਸੀ। ਜਾਣਕਾਰੀ ਜਾਂ CCTV ਅਤੇ dashcam footage ਵਾਲੇ ਲੋਕ 604-599-0502 ’ਤੇ ਪੁਲਿਸ ਦੀ non-emergency ਲਾਈਨ ਨਾਲ ਸੰਪਰਕ ਕਰ ਸਕਦੇ ਹਨ।